ਪੰਜਾਬੀ - Punjabi

ਬਜਟ 2024

2024 ਵਿੱਚ ਸਿਟੀ ਦੇ ਖਰਚ ਕਰਨ ਲਈ ਤੁਹਾਡੀਆਂ ਤਰਜੀਹਾਂ ਕੀ ਹਨ?

ਹਰ ਸਾਲ, ਸਿਟੀ ਦਾ ਸਟਾਫ਼ ਸਿਟੀ ਕਾਉਂਸਿਲ ਦੇ ਵਿਚਾਰ ਕਰਨ ਲਈ ਸਾਲਾਨਾ ਸੰਚਾਲਨ ਅਤੇ ਪੂੰਜੀ ਬਜਟ ਤਿਆਰ ਕਰਦਾ ਹੈ। ਅਸੀਂ ਇਸ ਬਾਰੇ ਤੁਹਾਡੀ ਫੀਡਬੈਕ ਚਾਹੁੰਦੇ ਹਾਂ ਕਿ ਸਿਟੀ ਨੂੰ ਟੈਕਸ ਡਾਲਰ ਕਿੱਥੇ ਖਰਚ ਕਰਨੇ ਚਾਹੀਦੇ ਹਨ, ਅਤੇ ਇਸ ਬਾਰੇ ਵਿਚਾਰ ਚਾਹੁੰਦੇ ਹਨ ਕਿ ਨਿਵਾਸੀਆਂ ਅਤੇ ਕਾਰੋਬਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੁੱਖ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਕਾਇਮ ਰੱਖਦੇ ਹੋਏ, ਬਜਟ ਨੂੰ ਕਿਵੇਂ ਸੰਤੁਲਿਤ ਕੀਤਾ ਜਾਵੇ।

2024 ਦੇ ਬਜਟ ਬਾਰੇ ਤਾਜ਼ਾ ਜਾਣਕਾਰੀ:

ਹਾਲਾਂਕਿ ਮਹਾਂਮਾਰੀ ਤੋਂ ਬਾਅਦ ਆਰਥਿਕ ਗਤੀਵਿਧੀ ਵਿੱਚ ਵਾਧਾ ਹੋਇਆ ਹੈ, ਮਹਿੰਗਾਈ ਅਤੇ ਵੱਧ ਰਹੀਆਂ ਲਾਗਤਾਂ ਨਾਲ ਸੰਬੰਧਿਤ ਸਿਟੀ ਸੇਵਾਵਾਂ 'ਤੇ ਵਿੱਤੀ ਜੋਖਮ ਅਤੇ ਦਬਾਅ ਜਾਰੀ ਹਨ, ਜਿਸ ਕਰਕੇ 2024 ਇੱਕ ਚੁਣੌਤੀਪੂਰਨ ਬਜਟ ਵਾਲਾ ਸਾਲ ਬਣ ਜਾਵੇਗਾ। ਬਜਟ ਨੂੰ ਮੌਜੂਦਾ ਸੇਵਾ ਪੱਧਰਾਂ 'ਤੇ ਸੰਤੁਲਿਤ ਕਰਨ ਲਈ, ਟੈਕਸ ਵਿੱਚ ਸੰਭਾਵੀ ਵਾਧੇ ਦੀ ਲੋੜ ਹੋ ਸਕਦੀ ਹੈ।

ਪ੍ਰਾਪਰਟੀ ਟੈਕਸ ਵਿੱਚ ਵਾਧਾ ਨਿਵਾਸੀਆਂ ਅਤੇ ਕਾਰੋਬਾਰਾਂ ਨੂੰ ਮਿਲਣ ਵਾਲੇ ਸਿਟੀ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਫੰਡ ਦੇਵੇਗਾ, ਜਿਵੇਂ ਕਿ ਮਨੋਰੰਜਨ ਗਤੀਵਿਧੀਆਂ, ਸੜਕ ਦੀ ਸਫਾਈ, ਰਿਹਾਇਸ਼ ਜਾਂ ਕਲਾ।

ਸ਼ਾਮਲ ਹੋਣ ਦਾ ਤਰੀਕਾ ਹੈ:

  • ਐਤਵਾਰ, 17 ਸਤੰਬਰ, 2023 ਤੱਕ ਸਰਵੇਖਣ ਪੂਰਾ ਕਰੋ (ਇਸ ਸਰਵੇਖਣ ਨੂੰ ਪੂਰਾ ਕਰਨ ਵਿੱਚ ਲਗਭਗ 10 ਮਿੰਟ ਲੱਗਣਗੇ)
  • ਫੀਡਬੈਕ ਦੇਣ ਲਈ vancouver.ca/contact-council (ਸਿਰਫ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹ) ਰਾਹੀਂ ਮੇਅਰ ਅਤੇ ਕਾਉਂਸਿਲ ਨਾਲ ਸਿੱਧਾ ਸੰਪਰਕ ਕਰੋ
  • ਦਸੰਬਰ ਵਿੱਚ 2024 ਦੇ ਬਜਟ ਬਾਰੇ ਸਿਟੀ ਕਾਉਂਸਿਲ ਦੀ ਮੀਟਿੰਗ ਵਿੱਚ ਬੋਲੋ – ਹੋਰ ਜਾਣਕਾਰੀ ਦਿੱਤੀ ਜਾਵੇਗੀ
  • ਇਹਨਾਂ ਮੌਕਿਆਂ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ

ਤੁਹਾਡੀ ਫੀਡਬੈਕ ਨੂੰ ਇੱਕ ਜਨਤਕ ਰਿਪੋਰਟ ਵਿੱਚ ਇਕੱਠਾ ਕੀਤਾ ਜਾਵੇਗਾ ਜੋ ਇਸ ਸਾਲ ਦੇ ਅੰਤ ਵਿੱਚ 2024 ਦੇ ਬਜਟ 'ਤੇ ਚਰਚਾ ਦੇ ਹਿੱਸੇ ਵਜੋਂ ਸਿਟੀ ਕਾਉਂਸਿਲ ਨਾਲ ਸਾਂਝੀ ਕੀਤੀ ਜਾਵੇਗੀ।


ਮੁੱਖ ਤਾਰੀਖਾਂ

  • ਬਜਟ ਸਰਵੇਖਣ ਖੁੱਲ੍ਹ ਜਾਵੇਗਾ24 ਅਗਸਤ 2023
  • ਬਜਟ ਸਰਵੇਖਣ ਬੰਦ ਹੋ ਜਾਵੇਗਾ17 ਸਤੰਬਰ 2023
  • ਸਿਟੀ ਸਟਾਫ਼ 2024 ਦਾ ਡ੍ਰਾਫਟ ਬਜਟ ਕਾਉਂਸਿਲ ਦੇ ਵਿਚਾਰ ਕਰਨ ਲਈ ਪੇਸ਼ ਕਰੇਗਾਦਸੰਬਰ 2023
  • ਸਿਟੀ ਕਾਉਂਸਿਲ 2024 ਦੇ ਅੰਤਮ ਬਜਟ 'ਤੇ ਵੋਟ ਪਾਏਗੀ ਦਸੰਬਰ 2023



ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਿਟੀ ਤੁਹਾਡੇ ਟੈਕਸ ਦੇ ਡਾਲਰਾਂ ਨੂੰ ਕਿਵੇਂ ਖਰਚਦੀ ਹੈ?

  • 80 ਤੋਂ ਵੱਧ ਜਨਤਕ ਸੇਵਾਵਾਂ ਜਿਨ੍ਹਾਂ ਨੂੰ ਬਜਟ ਰਾਹੀਂ ਫੰਡ ਦਿੱਤਾ ਜਾਂਦਾ ਹੈ, ਜਨਤਕ ਸੁਰੱਖਿਆ (ਅੱਗ ਬੁਝਾਊ ਸੇਵਾਵਾਂ ਅਤੇ ਪੁਲਿਸ) ਤੋਂ ਲੈ ਕੇ ਸੀਵਰੇਜ ਅਤੇ ਪਾਣੀ ਵਰਗੇ ਇੰਜੀਨੀਅਰਿੰਗ ਵਾਲੇ ਜਨਤਕ ਕਾਰਜਾਂ, ਅਤੇ ਭਾਈਚਾਰਕ ਸੇਵਾਵਾਂ ਜਿਵੇਂ ਕਿ ਪਾਰਕ ਅਤੇ ਮਨੋਰੰਜਨ, ਕਲਾ ਅਤੇ ਸੱਭਿਆਚਾਰ, ਲਾਇਬ੍ਰੇਰੀਆਂ, ਸਮਾਜਕ ਸੇਵਾਵਾਂ ਅਤੇ ਯੋਜਨਾਬੰਦੀ ਅਤੇ ਵਿਕਾਸ ਤੱਕ।

2024 ਵਿੱਚ ਸਿਟੀ ਦੇ ਬਜਟ ਲਈ ਕੁਝ ਮੁੱਖ ਵਿਚਾਰ ਕੀ ਹਨ?

  • ਮਹਿੰਗਾਈ ਅਤੇ ਵੱਧਦੀ ਲਾਗਤ
  • ਗਲੋਬਲ ਸਪਲਾਈ ਲੜੀ ਵਿੱਚ ਵਿਘਨ
  • ਆਮਦਨ ਦੇ ਵਾਧੂ ਸਰੋਤਾਂ ਦੀ ਪਛਾਣ ਕਰਨਾ

ਕਾਰਜਕਾਰੀ ਬਜਟ ਅਤੇ ਪੂੰਜੀ ਬਜਟ ਵਿੱਚ ਕੀ ਅੰਤਰ ਹੈ?

  • ਪੂੰਜੀ ਬਜਟ ਇਮਾਰਤਾਂ ਦੀ ਸਾਂਭ ਸੰਭਾਲ, ਸੁਧਾਰ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਲਈ, ਸੇਵਾਵਾਂ ਲਈ ਅਤੇ ਸਿਟੀ ਦੀ ਹੋਰ ਸੰਪਤੀ - ਮਨੋਰੰਜਨ ਅਤੇ ਕਮਿਊਨਟੀ ਸੈਂਟਰ ਵਰਗੀਆਂ ਚੀਜ਼ਾਂ, ਪਾਰਕ, ਫਾਇਰਹਾਲ, ਪੁਲ ਅਤੇ ਸੜਕਾਂ ਆਦਿ ਲਈ ਇਸਤੇਮਾਲ ਕੀਤਾ ਜਾਂਦਾ ਹੈ| ਕਿਉਂਕਿ ਇਹ ਵਿਸ਼ਾਲ ਪ੍ਰੋਜੈਕਟ ਹਨ ਜਿਹਨਾਂ ਲਈ ਕਈ ਸਾਲ ਲੱਗ ਸਕਦੇ ਹਨ, ਹਰ ਸਲਾਨਾ ਬਜਟ ਵਿੱਚ ਸ਼ਾਮਿਲ ਪੂੰਜੀ ਲਾਗਤ ਇੱਕ ਚਾਰ - ਸਾਲਾ ਪੂੰਜੀ ਯੋਜਨਾ ਨਾਲ ਜੁੜੀ ਹੁੰਦੀ ਹੈ, ਜੋ ਕਿ ਕਾਊਂਸਿਲ ਦੁਆਰਾ ਮਨਜ਼ੂਰਸ਼ੁਦਾ ਹੁੰਦੀ ਹੈ ਅਤੇ ਹਰ ਮਿਊਨਿਸਿਪਲ ਚੋਣਾਂ ਵਿੱਚ ਜਨਤਾ ਦੁਆਰਾ ਵੋਟ ਕੀਤੀ ਜਾਂਦੀ ਹੈ| ਪੂੰਜੀ ਪ੍ਰੋਜੈਕਟ ਦੇ ਕੁਝ ਹਿੱਸੇ ਤੇ ਸਰਕਾਰੀ ਸਹਾਇਤਾ ਰਾਹੀਂ ਅਤੇ ਭੂਮੀ ਵਿਕਾਸ ਕਰਨ ਵਾਲਿਆਂ ਦੇ ਯੋਗਦਾਨ (ਵਿਕਾਸ ਲਾਗਤ ਕਰ) ਦੀ ਰਕਮ ਲਾਈ ਜਾਂਦੀ ਹੈ|
  • ਕਾਰਜਕਾਰੀ ਬਜਟ ਇੱਕ ਸਲਾਨਾ ਬਜਟ ਹੈ ਜੋ ਕਿ ਉਹਨਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਤੇ ਖਰਚਾ ਕਰਦਾ ਹੈ ਜੋ ਕਿ ਵਸਨੀਕਾਂ ਅਤੇ ਵਪਾਰਾਂ ਦੁਆਰਾ ਰੋਜ਼ਾਨਾ ਵਰਤੋਂ ਵਿੱਚ ਲਿਆਈਆਂ ਜਾਂਦੀਆਂ ਹਨ| ਇਸ ਵਿੱਚ ਅੱਗ ਅਤੇ ਬਚਾਅ ਸੇਵਾਵਾਂ, ਸੜਕਾਂ ਅਤੇ ਯੋਜਨਾਵਾਂ, ਪਾਣੀ ਅਤੇ ਸੀਵਰ, ਕੂੜਾ ਅਤੇ ਰੀਸਾਈਕਲਿੰਗ ਚੁੱਕਣਾ, ਸਮਾਜਕ ਰਹਾਇਸ਼ ਅਤੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਨਾਗਰਿਕ ਥੀਏਟਰ ਆਦਿ ਸ਼ਾਮਿਲ ਹਨ| ਕਾਰਜਕਾਰੀ ਬਜਟ ਵਿੱਚ ਰਕਮ ਦੇ ਦੋ ਮੁੱਖ ਸੋਮੇ ਜਾਇਦਾਦ ਕਰ ਅਤੇ ਸਹੂਲਤਾਂ ਦੀ ਫੀਸ ਹੈ|
Share on Facebook Share on Twitter Share on Linkedin Email this link
<span class="translation_missing" title="translation missing: en-US.projects.blog_posts.show.load_comment_text">Load Comment Text</span>