ਸਿਟੀ ਆਫ ਵੈਨਕੂਵਰ ਦਾ 2026 (Punjabi)
ਹਰ ਸਾਲ, ਸਿਟੀ ਸਟਾਫ਼ ਸਿਟੀ ਕੌਂਸਲ ਦੁਆਰਾ ਵਿਚਾਰੇ ਜਾਣ ਲਈ ਸਾਲਾਨਾ ਬਜਟ ਬਣਾਉਂਦਾ ਹੈ। ਬਜਟ ਵਿੱਚ ਮੁੱਖ ਸੇਵਾ ਖੇਤਰਾਂ ਜਿਵੇਂ ਕਿ ਜਨਤਕ ਸੁਰੱਖਿਆ, ਆਵਾਜਾਈ, ਬੁਨਿਆਦੀ ਢਾਂਚਾ, ਪਾਰਕਾਂ ਅਤੇ ਮਨੋਰੰਜਨ ਆਦਿ 'ਤੇ ਸਿਟੀ ਦੇ ਖਰਚ ਦੀ ਰੂਪਰੇਖਾ ਦਿੱਤੀ ਜਾਂਦੀ ਹੈ। ਸੂਬਾਈ ਕਨੂੰਨ ਇਹ ਮੰਗ ਕਰਦਾ ਹੈ ਕਿ ਸਿਟੀ ਹਰ ਸਾਲ ਉਸ ਤੋਂ ਵੱਧ ਪੈਸਾ ਖਰਚ ਨਾ ਕਰੇ ਜਿੰਨਾ ਇਸ ਕੋਲ ਆਉਂਦਾ ਹੈ।
ਅਸੀਂ ਸਿਟੀ ਦੇ ਖਰਚ ਲਈ ਤੁਹਾਡੀਆਂ ਤਰਜੀਹਾਂ ਜਾਣਨਾ ਚਾਹੁੰਦੇ ਹਾਂ। ਅਸੀਂ ਇਸ ਬਾਰੇ ਵੀ ਤੁਹਾਡੀਆਂ ਤਰਜੀਹਾਂ ਚਾਹੁੰਦੇ ਹਾਂ ਕਿ ਮੁੱਖ ਸੇਵਾਵਾਂ ਅਤੇ ਪ੍ਰੋਗਰਾਮਾਂ ਨੂੰ ਬਰਕਰਾਰ ਰੱਖਦੇ ਹੋਏ ਬਜਟ ਨੂੰ ਸੰਤੁਲਿਤ ਕਿਵੇਂ ਕਰਨਾ ਹੈ।
ਸ਼ਾਮਲ ਹੋਣ ਦਾ ਤਰੀਕਾ:
- ਸਿਟੀ ਦੇ ਬਜਟ ਅਤੇ ਇਸਨੂੰ ਕਿਵੇਂ ਬਣਾਇਆ ਜਾਂਦਾ ਹੈ ਬਾਰੇ ਹੋਰ ਜਾਣੋ (PDF, 228 KB)
- ਐਤਵਾਰ, 14 ਸਤੰਬਰ ਦਿਨ ਦੇ ਅੰਤ ਤੱਕ ਸਰਵੇਖਣ ਨੂੰ ਪੂਰਾ ਕਰੋ
- ਇਹਨਾਂ ਮੌਕਿਆਂ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ!
ਅਗਲੇ ਕਦਮ:
ਤੁਹਾਡੀ ਫੀਡਬੈਕ ਨੂੰ ਮਿਲਾ ਕੇ ਇੱਕ ਜਨਤਕ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਨੂੰ ਸਾਲ ਦੇ ਅਖ਼ੀਰ ਵਿੱਚ ਕੌਂਸਲ ਦੇ 2026 ਲਈ ਬਜਟ ਬਾਰੇ ਵਿਚਾਰ-ਵਟਾਂਦਰੇ ਦੇ ਹਿੱਸੇ ਵਜੋਂ ਉਹਨਾਂ ਨਾਲ ਸਾਂਝਾ ਕੀਤਾ ਜਾਵੇਗਾ।

Thank you for your contribution!
Help us reach out to more people in the community
Share this with family and friends