ਪੰਜਾਬੀ Punjabi

ਸਿਟੀ ਵਲੋਂ 2023 ਵਿਚ ਕੀਤੇ ਜਾਣ ਵਾਲੇ ਖਰਚਿਆਂ ਲਈ ਤੁਹਾਡੀਆਂ ਤਰਜੀਹਾਂ ਕੀ ਹਨ?

ਹਰ ਸਾਲ ਸਿਟੀ ਸਟਾਫ਼ ਸਿਟੀ ਕਾਉਂਸਿਲ ਦੇ ਵਿਚਾਰ ਕਰਨ ਲਈ ਸਾਲਾਨਾ ਸੰਚਾਲਨ ਦਾ ਬਜਟ ਤਿਆਰ ਕਰਦਾ ਹੈ, ਅਤੇ ਅਸੀਂ ਇਹਨਾਂ ਗੱਲਾਂ 'ਤੇ ਤੁਹਾਡੀ ਫੀਡਬੈਕ ਚਾਹੁੰਦੇ ਹਾਂ:

 • ਸਿਟੀ ਦੇ ਖਰਚਿਆਂ ਲਈ ਤਰਜੀਹਾਂ ਅਤੇ
 • ਇਸ ਬਾਰੇ ਵਿਚਾਰ ਕਿ ਸਿਟੀ ਕਿਸ ਤਰ੍ਹਾਂ ਇੱਕ ਸੰਤੁਲਿਤ ਬਜਟ ਤਿਆਰ ਕਰੇ ਅਤੇ ਨਾਲ ਹੀ ਤੁਹਾਡੇ ਲਈ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਬਣਾਏ ਰੱਖ ਸਕੇ।

2023 ਲਈ ਬਜਟ ਦੇ ਖਰੜੇ ਬਾਰੇ ਅਪਡੇਟਸ

ਸਾਲ 2022 ਦੀ ਮਿਊਨਿਸਪਲ ਇਲੈਕਸ਼ਨ ਕਾਰਨ, 2023 ਦੇ ਬਜਟ ਦੀ ਸਮਾਂ ਸੀਮਾ, ਨਵੀਂ ਚੁਣੀ ਗਈ ਕੌਂਸਲ ਨੂੰ ਬਜਟ `ਤੇ ਵਿਚਾਰ ਕਰਨ ਲਈ ਸਮਾਂ ਦੇਣ ਲਈ ਬਜਟ ਦੇ ਆਮ ਸਮੇਂ ਨਾਲੋਂ ਵੱਖਰੀ ਹੈ।

29 ਨਵੰਬਰ ਨੂੰ, ਸਟਾਫ ਨੇ ਵਿਚਾਰ ਕਰਨ ਲਈ ਕੌਂਸਲ ਅੱਗੇ 2023 ਡਰਾਫਟ ਕਰੰਟ ਸਟੇਟ ਬਜਟ [ਪੀ ਡੀ ਐੱਫ x 4ਐੱਮ ਬੀ] ਪੇਸ਼ ਕੀਤਾ। ਇਸ ਵਿਚ ਆਮਦਨ ਅਤੇ ਖਰਚਿਆਂ ਵਿਚ ਤਬਦੀਲੀਆਂ ਦੇ ਅੰਦਾਜ਼ੇ ਸ਼ਾਮਲ ਹਨ ਅਤੇ ਇਹ ਸਰਵਿਸ ਦੇ ਮੌਜੂਦਾ ਪੱਧਰਾਂ ਨੂੰ ਕਾਇਮ ਰੱਖਣ ਲਈ 2023 ਵਿਚ ਲੋੜੀਂਦੇ ਪ੍ਰਾਪਰਟੀ ਟੈਕਸ ਅਤੇ ਫੀਸਾਂ ਵਿਚ ਵਾਧਿਆਂ ਦੀ ਰੂਪਰੇਖਾ ਪੇਸ਼ ਕਰਦਾ ਹੈ।

6 ਦਸੰਬਰ ਨੂੰ ਸਿਟੀ ਦੀ ਕੌਂਸਲ ਨੇ ਹੋਰ ਵਿਚਾਰ ਕਰਨ ਲਈ 2023 ਦੇ ਓਪਰੇਟਿੰਗ ਬਜਟ (ਰੋਜ਼ਮਰਾ ਦੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ `ਤੇ ਖਰਚੇ) ਨੂੰ 2023 ਦੇ ਸ਼ੁਰੂ ਤੱਕ ਪਿੱਛੇ ਪਾ ਦਿੱਤਾ। 2023 ਓਪਰੇਟਿੰਗ ਬਜਟ ਨੂੰ, ਜਿਸ ਵਿਚ ਪ੍ਰਾਪਰਟੀ ਟੈਕਸ ਦੇ ਫਾਈਨਲ ਰੇਟ ਵੀ ਸ਼ਾਮਲ ਹਨ, ਕੌਂਸਲ ਵਲੋਂ ਮਾਰਚ ਵਿਚ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਪ੍ਰਵਾਨ ਕੀਤਾ ਜਾਵੇਗਾ।


ਤੁਸੀਂ ਕਈ ਤਰੀਕਿਆਂ ਨਾਲ ਸ਼ਾਮਲ ਹੋ ਸਕਦੇ ਹੋ:

 • ਸਿਟੀ ਦੇ ਬਜਟ ਦੀ ਵਿਉਂਤਬੰਦੀ ਕਰਨ ਦੇ ਤਰੀਕੇ ਬਾਰੇ ਜ਼ਿਆਦਾ ਜਾਣਨ ਲਈ [2023 ਡਰਾਫਟ ਬਜਟ ਇਨਫਰਮੇਸ਼ਨ ਗਾਈਡ] ਪੜ੍ਹੋ (ਪੀ ਡੀ ਐੱਫ, 2ਸਫੇ)
 • ਵਿਚਾਰ ਦੇਣ ਵਾਲਾ ਸਾਡਾ ਫਾਰਮ ਭਰੋ (24 ਜਨਵਰੀ ਨੂੰ ਬੰਦ ਹੋ ਰਿਹਾ ਹੈ)
 • 3-1-1 ਰਾਹੀਂ ਵਿਚਾਰ ਦਿਉ - ਅਨੁਵਾਦ ਉਪਲਬਧ ਹਨ। (24 ਜਨਵਰੀ ਨੂੰ ਬੰਦ ਹੋ ਰਿਹਾ ਹੈ)
 • 28 ਫਰਵਰੀ ਸਿਟੀ ਕਾਉਂਸਿਲ ਦੀ ਮੀਟਿੰਗ ਵਿੱਚ ਫ਼ੋਨ ਰਾਹੀਂ ਜਾਂ ਵਿਅਕਤੀਗਤ ਤੌਰ 'ਤੇ ਗੱਲ ਕਰਨ ਲਈ ਰਜਿਸਟਰ ਕਰੋ - vancouver.ca/council-meetings
 • vancouver.ca/contact-council ਰਾਹੀਂ ਮੇਅਰ ਅਤੇ ਕਾਉਂਸਿਲ ਨਾਲ ਸਿੱਧਾ ਸੰਪਰਕ ਕਰੋ
 • ਇਹਨਾਂ ਮੌਕਿਆਂ ਨੂੰ ਆਪਣੇ ਨੈੱਟਵਰਕਾਂ ਨਾਲ ਸਾਂਝਾ ਕਰੋ


ਤੁਹਾਡੇ ਵਿਚਾਰ ਇਕ ਪਬਲਿਕ ਰਿਪੋਰਟ ਵਿਚ ਇਕੱਠੇ ਕੀਤੇ ਜਾਣਗੇ ਜਿਹੜੀ ਮਾਰਚ ਵਿਚ ਫਾਈਨਲ 2023 ਬਜਟ `ਤੇ ਸਿਟੀ ਦੀ ਕੌਂਸਲ ਦੇ ਫੈਸਲੇ ਵਿਚ ਮਦਦ ਕਰੇਗੀ।ਮੁੱਖ ਤਾਰੀਕਾਂ

 • 6 ਦਸੰਬਰ, 2022 - 2023 ਕੈਪੀਟਲ ਬਜਟ ਪ੍ਰਵਾਨ, 2023 ਓਪਰੇਟਿੰਗ ਬਜਟ ਬਹਾਰ ਰੁੱਤ 2023 ਤੱਕ ਅੱਗੇ ਪਾਇਆ ਗਿਆ।
 • 4 ਜਨਵਰੀ 2023 - ਬਜਟ 2023 ਲਈ ਸ਼ਮੂਲੀਅਤ ਸ਼ੁਰੂ ਹੁੰਦੀ ਹੈ
 • 24 ਜਨਵਰੀ 2023 - ਬਜਟ 2023 ਲਈ ਸ਼ਮੂਲੀਅਤ ਬੰਦ ਹੁੰਦੀ ਹੈ
 • ਫਰਵਰੀ 2023 - 2023 ਦੇ ਬਜਟ ਦਾ ਨਵਿਆਇਆ ਹੋਇਆ ਖਰੜਾ ਛਾਪਿਆ ਜਾਂਦਾ ਹੈ
 • 28 ਫਰਵਰੀ 2023 - ਬਜਟ 2023 ਦਾ ਖਰੜਾ ਸਿਟੀ ਦੀ ਕੌਂਸਲ ਅੱਗੇ ਪੇਸ਼ ਕੀਤਾ ਜਾਂਦਾ ਹੈ।
 • 7 ਮਾਰਚ 2023 - ਸਿਟੀ ਦੀ ਕੌਂਸਲ ਫਾਈਨਲ 2023 ਬਜਟ `ਤੇ ਚਰਚਾ ਕਰਦੀ ਹੈ ਅਤੇ ਵੋਟ ਪਾਉਂਦੀ ਹੈ


ਆਮ ਪੁੱਛੇ ਜਾਣ ਵਾਲੇ ਸਵਾਲ

ਸਿਟੀ ਮੇਰੇ ਟੈਕਸ ਦੇ ਡਾਲਰਾਂ ਨੂੰ ਕਿਵੇਂ ਖਰਚ ਰਹੀ ਹੈ?

 • ਜਨਤਕ ਸੁਰੱਖਿਆ (ਅੱਗ ਅਤੇ ਪੁਲਿਸ) ਤੋਂ ਲੈ ਕੇ ਸੀਵਰ ਅਤੇ ਪਾਣੀ ਵਰਗੇ ਜਨਤਕ ਇੰਜਨੀਅਰਿੰਗ ਵਰਕਸ, ਪਾਰਕ ਅਤੇ ਮਨੋਰੰਜਨ ਵਰਗੀਆਂ ਕਮਿਊਨਟੀ ਸੇਵਾਵਾਂ, ਕਲਾ ਅਤੇ ਸੱਭਿਆਚਾਰ, ਲਾਇਬ੍ਰੇਰੀਆਂ, ਸਮਾਜਿਕ ਸੇਵਾਵਾਂ, ਅਤੇ ਯੋਜਨਾ ਅਤੇ ਵਿਕਾਸ ਤੱਕ, 80 ਤੋਂ ਵੀ ਵੱਧ ਜਨਤਕ ਸੇਵਾਵਾਂ ਅਜਿਹੀਆਂ ਹਨ ਜਿਹਨਾਂ ਵਿੱਚ ਨਿਵੇਸ਼ ਬਜਟ ਰਾਹੀਂ ਕੀਤਾ ਜਾਂਦਾ ਹੈ|

2023 ਵਿਚ ਸਿਟੀ ਦੇ ਬਜਟ ਲਈ ਕੁਝ ਮੁੱਖ ਵਿਚਾਰਾਂ ਕੀ ਹਨ?

 • ਮਹਿੰਗਾਈ ਅਤੇ ਵਧ ਰਹੀਆਂ ਕੀਮਤਾਂ
 • ਸਪਲਾਈ ਚੇਨ ਵਿਚ ਵਿਸ਼ਵਵਿਆਪੀ ਵਿਘਨ
 • ਸੀ ਪੀ ਆਈ (ਕੰਜ਼ਿਊਮਰ ਪ੍ਰਾਈਸ ਇੰਡੈਕਸ) ਦਾ ਵਾਧਾ
 • ਕੋਵਿਡ-19 ਮਹਾਂਮਾਰੀ ਅਤੇ ਜਾਰੀ ਰਹਿਣ ਵਾਲੇ ਓਵਰਡੋਜ਼ ਸੰਕਟ ਕਾਰਨ ਸਿਟੀ ਦੀਆਂ ਸੇਵਾਵਾਂ ਦੀ ਜ਼ਿਆਦਾ ਮੰਗ
 • ਵੀ ਪੀ ਡੀ ਦੀਆਂ ਸੇਵਾਵਾਂ ਲਈ ਫੰਡਾਂ ਦਾ ਵਾਧਾ ਸਮੇਤ 2021 ਬਜਟ ਅਪੀਲ ਵੀ ਸ਼ਾਮਲ ਹੈ

ਸਾਲ 2023 ਲਈ ਪ੍ਰਾਪਰਟੀ ਟੈਕਸ ਦਾ ਫਾਈਨਲ ਰੇਟ ਕੀ ਹੈ?

 • ਸਿਟੀ ਨੂੰ ਚੱਲਦਾ ਰੱਖਣ ਵਾਸਤੇ ਅਗਲੇ ਸਾਲ ਲਈ ਪ੍ਰਾਪਰਟੀ ਟੈਕਸ ਵਿਚ ਵਾਧੇ ਦੀ ਲੋੜ ਹੈ| ਸਿਟੀ ਦੇ ਖਰਚੇ ਹਰ ਸਾਲ ਵਧ ਜਾਂਦੇ ਹਨ, ਭਾਵੇਂ ਅਸੀਂ ਪ੍ਰੋਗਰਾਮਾਂ ਅਤੇ ਸੇਵਾਵਾਂ ਵਿਚ ਸੁਧਾਰ ਨਹੀਂ ਵੀ ਕਰ ਰਹੇ ਹੁੰਦੇ
 • ਮੌਜੂਦਾ ਸੇਵਾਵਾਂ ਨੂੰ ਕਾਇਮ ਰੱਖਣ ਲਈ ਸਾਲ 2023 ਵਿਚ ਪ੍ਰਾਪਰਟੀ ਟੈਕਸ ਅਤੇ ਫੀਸਾਂ ਵਿਚ ਵਾਧੇ ਦੀ ਲੋੜ ਪਵੇਗੀ। ਉਦਾਹਰਣ ਲਈ, 2023 ਡਰਾਫਟ ਕਰੰਟ ਸਟੇਟ ਬਜਟ ਨੂੰ ਅੱਗੇ ਦਿੱਤਿਆਂ ਨਾਲ ਬੈਲੈਂਸ ਕਰਨ ਲਈ ਪ੍ਰਾਪਰਟੀ ਟੈਕਸ ਵਿਚ 5% ਵਾਧੇ ਦੀ ਲੋੜ ਪਵੇਗੀ:
  • 1% ਬੁਨਿਆਦੀ ਢਾਂਚੇ ਨੂੰ ਹੋਰ ਨਵਿਆਉਣ ਲਈ,
  • 2% ਵੀ ਪੀ ਡੀ ਸੇਵਾਵਾਂ ਲਈ ਵਧੇ ਫੰਡਾਂ ਲਈ ਜਿਸ ਵਿਚ 2021 ਬਜਟ ਅਪੀਲ ਵੀ ਸ਼ਾਮਲ ਹੈ, ਅਤੇ
  • 2% ਸਿਟੀ ਦੀਆਂ ਸੇਵਾਵਾਂ ਲਈ ਵਧੇ ਫੰਡਾਂ ਲਈ
 • ਪ੍ਰਾਪਰਟੀ ਟੈਕਸ ਬਿਲਿੰਗ ਸਾਇਕਲ ਨੂੰ ਪੂਰਾ ਕਰਨ ਲਈ ਸਿਟੀ ਕੌਂਸਲ ਮਾਰਚ ਦੇ ਅੰਤ ਤੱਕ ਪ੍ਰਾਪਰਟੀ ਟੈਕਸ ਦੇ ਫਾਈਨਲ ਰੇਟ ਬਾਰੇ ਫੈਸਲਾ ਕਰੇਗੀ।
ਕਾਰਜਕਾਰੀ ਬਜਟ ਅਤੇ ਪੂੰਜੀ ਬਜਟ ਵਿੱਚ ਕੀ ਅੰਤਰ ਹੈ?

 • ਪੂੰਜੀ ਬਜਟ ਇਮਾਰਤਾਂ ਦੀ ਸਾਂਭ ਸੰਭਾਲ, ਸੁਧਾਰ ਅਤੇ ਨਵੀਆਂ ਇਮਾਰਤਾਂ ਦੀ ਉਸਾਰੀ ਲਈ, ਸੇਵਾਵਾਂ ਲਈ ਅਤੇ ਸਿਟੀ ਦੀ ਹੋਰ ਸੰਪਤੀ - ਮਨੋਰੰਜਨ ਅਤੇ ਕਮਿਊਨਟੀ ਸੈਂਟਰ ਵਰਗੀਆਂ ਚੀਜ਼ਾਂ, ਪਾਰਕ, ਫਾਇਰਹਾਲ, ਪੁਲ ਅਤੇ ਸੜਕਾਂ ਆਦਿ ਲਈ ਇਸਤੇਮਾਲ ਕੀਤਾ ਜਾਂਦਾ ਹੈ| ਕਿਉਂਕਿ ਇਹ ਵਿਸ਼ਾਲ ਪ੍ਰੋਜੈਕਟ ਹਨ ਜਿਹਨਾਂ ਲਈ ਕਈ ਸਾਲ ਲੱਗ ਸਕਦੇ ਹਨ, ਹਰ ਸਲਾਨਾ ਬਜਟ ਵਿੱਚ ਸ਼ਾਮਿਲ ਪੂੰਜੀ ਲਾਗਤ ਇੱਕ ਚਾਰ - ਸਾਲਾ ਪੂੰਜੀ ਯੋਜਨਾ ਨਾਲ ਜੁੜੀ ਹੁੰਦੀ ਹੈ, ਜੋ ਕਿ ਕਾਊਂਸਿਲ ਦੁਆਰਾ ਮਨਜ਼ੂਰਸ਼ੁਦਾ ਹੁੰਦੀ ਹੈ ਅਤੇ ਹਰ ਮਿਊਨਿਸਿਪਲ ਚੋਣਾਂ ਵਿੱਚ ਜਨਤਾ ਦੁਆਰਾ ਵੋਟ ਕੀਤੀ ਜਾਂਦੀ ਹੈ| ਪੂੰਜੀ ਪ੍ਰੋਜੈਕਟ ਦੇ ਕੁਝ ਹਿੱਸੇ ਤੇ ਸਰਕਾਰੀ ਸਹਾਇਤਾ ਰਾਹੀਂ ਅਤੇ ਭੂਮੀ ਵਿਕਾਸ ਕਰਨ ਵਾਲਿਆਂ ਦੇ ਯੋਗਦਾਨ (ਵਿਕਾਸ ਲਾਗਤ ਕਰ) ਦੀ ਰਕਮ ਲਾਈ ਜਾਂਦੀ ਹੈ|
 • ਕਾਰਜਕਾਰੀ ਬਜਟ ਇੱਕ ਸਲਾਨਾ ਬਜਟ ਹੈ ਜੋ ਕਿ ਉਹਨਾਂ ਸੇਵਾਵਾਂ ਅਤੇ ਪ੍ਰੋਗਰਾਮਾਂ ਤੇ ਖਰਚਾ ਕਰਦਾ ਹੈ ਜੋ ਕਿ ਵਸਨੀਕਾਂ ਅਤੇ ਵਪਾਰਾਂ ਦੁਆਰਾ ਰੋਜ਼ਾਨਾ ਵਰਤੋਂ ਵਿੱਚ ਲਿਆਈਆਂ ਜਾਂਦੀਆਂ ਹਨ| ਇਸ ਵਿੱਚ ਅੱਗ ਅਤੇ ਬਚਾਅ ਸੇਵਾਵਾਂ, ਸੜਕਾਂ ਅਤੇ ਯੋਜਨਾਵਾਂ, ਪਾਣੀ ਅਤੇ ਸੀਵਰ, ਕੂੜਾ ਅਤੇ ਰੀਸਾਈਕਲਿੰਗ ਚੁੱਕਣਾ, ਸਮਾਜਕ ਰਹਾਇਸ਼ ਅਤੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਨਾਗਰਿਕ ਥੀਏਟਰ ਆਦਿ ਸ਼ਾਮਿਲ ਹਨ| ਕਾਰਜਕਾਰੀ ਬਜਟ ਵਿੱਚ ਰਕਮ ਦੇ ਦੋ ਮੁੱਖ ਸੋਮੇ ਜਾਇਦਾਦ ਕਰ ਅਤੇ ਸਹੂਲਤਾਂ ਦੀ ਫੀਸ ਹੈ|

2023 ਚਾਲੂ ਆਮਦਨ (ਚਾਰਟ)

ਪ੍ਰਾਪਰਟੀ ਟੈਕਸ ਸਿਟੀ ਲਈ ਆਮਦਨ ਦਾ ਇਕ ਜ਼ਰੂਰੀ ਸ੍ਰੋਤ ਹਨ, ਪਰ ਓਪਰੇਟਿੰਗ ਬਜਟ ਨੂੰ ਫੰਡ ਦੇਣ ਲਈ ਵੈਨਕੂਵਰ ਆਮਦਨ ਦੇ ਹੋਰ ਰੂਪਾਂ ਉੱਪਰ ਵੀ ਨਿਰਭਰ ਕਰਦਾ ਹੈ ਜਿਵੇਂ ਕਿ ਪ੍ਰੋਗਰਾਮ ਫੀਸਾਂ ਅਤੇ ਡਿਵੈਲਪਮੈਂਟ ਫੀਸਾਂ।
 • 58% ਪ੍ਰਾਪਰਟੀ ਟੈਕਸ
 • 20% ਯੂਟਿਲਟੀ ਫੀਸਾਂ
 • 5% ਲਾਇਸੰਸ ਅਤੇ ਡਿਵੈਲਪਮੈਂਟ ਫੀਸਾਂ
 • 4% ਪਾਰਕਿੰਗ
 • 4% ਪ੍ਰੋਗਰਾਮ ਫੀਸਾਂ
 • 4% ਲਾਗਤ ਵਸੂਲੀਆਂ, ਗਰਾਂਟਾਂ, ਅਤੇ ਡੋਨੇਸ਼ਨਾਂ
 • 2% ਕਿਰਾਏਦਾਰੀ, ਲੀਜ਼ ਅਤੇ ਹੋਰ
 • 1% ਬਾਈਲਾਅ ਜੁਰਮਾਨੇ
 • 1% ਆਮਦਨ ਵੰਡ
 • 1% ਇਨਵੈਸਟਮੈਂਟ ਤੋਂ ਆਮਦਨ


ਸਰਵਿਸ ਦੇ ਖੇਤਰਾਂ ਮੁਤਾਬਕ 2023 ਦੇ ਚਾਲੂ ਖਰਚੇ, ਕਰਜ਼ਾ ਅਤੇ ਟ੍ਰਾਂਸਫਰਜ਼ ($1,914 ਮਿਲੀਅਨ)

ਪਬਲਿਕ ਸੇਫਟੀ

 • 20% ਪੁਲੀਸ
 • 9% ਫਾਇਰ

ਇੰਜਨੀਅਰਿੰਗ ਅਤੇ ਯੂਟਿਲਟੀਜ਼

 • 23% ਯੂਟਿਲਟੀਜ਼
 • 6% ਇੰਜਨੀਅਰਿੰਗ ਪਬਲਿਕ ਵਰਕਸ

ਕਮਿਊਨਟੀ ਨਾਲ ਸੰਬੰਧਿਤ ਸੇਵਾਵਾਂ

 • 8% ਪਾਰਕ ਅਤੇ ਮਨੋਰੰਜਨ
 • 4% ਕਲਾ, ਸਭਿਆਚਾਰ ਅਤੇ ਕਮਿਊਨਟੀ ਸੇਵਾਵਾਂ
 • 3% ਲਾਇਬਰੇਰੀ
 • 2% ਡਿਵੈਲਪਮੈਂਟ, ਬਿਲਡਿੰਗਜ਼ ਅਤੇ ਲਾਇਸੰਸਿੰਗ
 • 2% ਪਲੈਨਿੰਗ, ਅਰਬਨ ਡਿਜ਼ਾਇਨ ਅਤੇ ਜਾਰੀ ਰਹਿਣ ਯੋਗਤਾ
 • 1% ਹੋਰ (ਮੇਅਰ ਅਤੇ ਸਿਟੀ ਕੌਂਸਲ, ਔਫਿਸ ਔਫ ਔਡੀਟਰ ਜਨਰਲ)

ਕਾਰਪੋਰੇਟ ਮਦਦ

 • 8% ਕਰਜ਼ਾ ਅਤੇ ਸਰਮਾਇਆ (ਗੈਰ-ਯੂਟਿਲਟੀ)
 • 7% ਕਾਰਪੋਰੇਟ ਮਦਦ
 • 7% ਫੁਟਕਲ ਖਰਚੇ ਅਤੇ ਟ੍ਰਾਂਸਫਰਜ਼


ਫੀਸਾਂ ਨਾਲ ਪਬਲਿਕ ਸੇਵਾਵਾਂ

ਸਿਟੀ ਦੀਆਂ ਉਨ੍ਹਾਂ ਕੁਝ ਸੇਵਾਵਾਂ ਦੀਆਂ ਉਦਾਹਰਣਾਂ ਜਿਨ੍ਹਾਂ ਨੂੰ ਵਰਤਣ ਦੀਆਂ ਫੀਸਾਂ ਹਨ। ਲੋਕ ਇਨ੍ਹਾਂ ਸੇਵਾਵਾਂ ਲਈ ਸਿਰਫ ਤਾਂ ਹੀ ਪੈਸੇ ਦਿੰਦੇ ਹਨ ਜੇ ਉਹ ਇਨ੍ਹਾਂ ਨੂੰ ਵਰਤਣ ਦੀ ਚੋਣ ਕਰਦੇ ਹਨ

 • ਸ਼ਹਿਰੀ ਥੀਏਟਰ
 • ਮਨੋਰੰਜਨ ਜਿਵੇਂ ਪੂਲ, ਫਿਟਨੈੱਸ ਸੈਂਟਰ, ਗੌਲਫ
 • ਲਾਇਬਰੇਰੀ ਦੇ ਸਥਾਨਾਂ ਨੂੰ ਕਿਰਾਏ `ਤੇ ਲੈਣਾ, ਅਤੇ ਫੋਟੋਕਾਪੀ ਵਰਗੀਆਂ ਸੇਵਾਵਾਂ ਦੀ ਵਰਤੋਂ ਕਰਨਾ
 • ਕਮਿਊਨਟੀ ਸੈਂਟਰ ਦੇ ਪ੍ਰੋਗਰਾਮ
 • ਸਵਿਮਿੰਗ ਪੂਲ
 • ਬਿਜ਼ਨਸ ਲਾਇਸੰਸ ਅਤੇ ਪਰਮਿਟ ਜਿਵੇਂ ਬਿਲਡਿੰਗ ਪਰਮਿਟ, ਫਿਲਮ ਅਤੇ ਖਾਸ ਪ੍ਰੋਗਰਾਮ
 • ਕਬਰਸਤਾਨ ਦੀਆਂ ਸੇਵਾਵਾਂ
 • ਆਕਰਸ਼ਣ ਜਿਵੇਂ ਕਿ ਸਟੈਨਲੇ ਪਾਰਕ ਟ੍ਰੇਨ, ਬਲੋਡੇਲ ਕੰਜ਼ਰਵੇਟੋਰੀ ਅਤੇ ਵੈਨ ਡੂਸਨ ਗਾਰਡਨਜ਼
Share on Facebook Share on Twitter Share on Linkedin Email this link
<span class="translation_missing" title="translation missing: en-US.projects.blog_posts.show.load_comment_text">Load Comment Text</span>