ਗੈਸਟਾਊਨ ਦੀਆਂ ਵਿਲੱਖਣ ਗਲੀਆਂ, ਮਾਰਗਾਂ ਅਤੇ ਜਨਤਕ ਸਥਾਨਾਂ ਨੂੰ ਹੋਰ ਉਤੇਜਿਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਵਿੱਚ ਸਾਡੀ ਮਦਦ ਕਰੋ! (Punjabi)

ਗੈਸਟਾਊਨ ਮੁਸਕੁਏਮ (Musqueam), ਸਕੁਐਮਿਸ਼ (Squamish), ਅਤੇ ਸਲੇ ਵਾਟੁਟ ਨੇਸ਼ਨਜ਼ (Tsleil-Waututh Nations) ਦੇ ਬਿਨਾਂ ਮਨਜ਼ੂਰੀ ਵਾਲੇ ਪਰੰਪਰਾਗਤ ਖੇਤਰਾਂ 'ਤੇ ਸਥਿਤ ਹੈ। ਇਹ ਵੈਨਕੂਵਰ ਦਾ ਇੱਕ ਮਹੱਤਵਪੂਰਨ ਵਿਰਾਸਤੀ ਜ਼ਿਲ੍ਹਾ ਅਤੇ ਪ੍ਰਸਿੱਧ ਟਿਕਾਣਾ ਹੈ। ਗੈਸਟਾਊਨ ਦੀਆਂ ਬਹੁਤ ਸਾਰੀਆਂ ਗਲੀਆਂ ਅਤੇ ਜਨਤਕ ਥਾਵਾਂ ਨੂੰ ਮੁਰੰਮਤ ਅਤੇ ਮੁੜ ਵਸੇਬੇ ਦੀ ਲੋੜ ਹੈ, ਅਤੇ ਅਸੀਂ ਇਸ ਗੁਆਂਢ ਦੇ ਪੈਦਲ ਚੱਲਣ ਵਾਲੇ ਖੇਤਰਾਂ ਨੂੰ ਉਤੇਜਿਤ ਜਨਤਕ ਜੀਵਨ ਦਾ ਸਮਰਥਨ ਕਰਨ ਲਈ ਪੜਚੋਲ ਕਰ ਰਹੇ ਹਾਂ।

ਵੈਨਕੂਵਰ ਸਿਟੀ ਕਾਉਂਸਿਲ (Council direction) ਦੇ ਨਿਰਦੇਸ਼ਾਂ ਦੇ ਜਵਾਬ ਵਿੱਚ, ਸਟਾਫ ਇੱਕ ਯੋਜਨਾ ਬਣਾ ਰਿਹਾ ਹੈ ਜੋ ਇਹ ਮਾਰਗਦਰਸ਼ਨ ਕਰੇਗਾ ਕਿ ਕਿਵੇਂ:

 • Water Street ਨੂੰ ਪੈਦਲ-ਅਨੁਕੂਲ ਬਣਾਉਣ ਲਈ 2024 ਦੀਆਂ ਗਰਮੀਆਂ ਵਿੱਚ ਮੌਸਮੀ ਜਾਂ ਸਾਲ ਭਰ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਹੋਵੇਗਾ
 • ਪੈਦਲ, ਸਾਈਕਲ, ਜਨਤਕ ਆਵਾਜਾਈ, ਜਾਂ ਵਾਹਨ ਦੁਆਰਾ ਆਉਣ ਵਾਲੇ ਲੋਕਾਂ ਲਈ ਇੱਕ ਪੈਦਲ-ਅਨੁਕੂਲ Water Street ਦੀ ਸਹੂਲਤ ਲਈ ਗਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਇਆ ਜਾਵੇ
 • ਵੱਖ-ਵੱਖ ਗਤੀਵਿਧੀਆਂ ਨੂੰ ਸਮਰਥਨ ਕਰਨ ਲਈ ਗੈਸਟਾਊਨ ਦੇ ਇਕੱਠੇ ਹੋਣ ਵਾਲੇ ਸਥਾਨਾਂ, ਗਲੀਆਂ, ਅਤੇ ਮਾਰਗਾਂ ਵਿੱਚ ਵਾਧਾ ਹੋਵੇ
 • ਸਵਦੇਸ਼ੀ ਰਾਸ਼ਟਰਾਂ ਨਾਲ ਸੁਲ੍ਹਾ-ਸਫ਼ਾਈ ਦੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ 'ਤੇ ਉਨ੍ਹਾਂ ਦੀ ਮੌਜੂਦਗੀ (visibility) ਨੂੰ ਸਵੀਕਾਰ ਕਰਨ
 • ਸਟ੍ਰੀਟ ਸਮੱਗਰੀ ਅਤੇ ਸੁਵਿਧਾਵਾਂ ਨੂੰ ਅੱਪਗ੍ਰੇਡ ਕਰਨ ਸਮੇਤ, ਇਲਾਕੇ ਦੇ ਵਿਲੱਖਣ ਵਿਰਾਸਤੀ ਮਾਹੌਲ ਨੂੰ ਵਧਾਉਣ ਅਤੇ ਅਮੀਰ ਬਣਾਉਣ
 • ਪੜਾਵਾਂ ਵਿੱਚ ਪ੍ਰੋਜੈਕਟ ਲਈ ਸਮਾਂ-ਸਾਰਣੀ ਅਤੇ ਵਿੱਤੀ ਸਹਾਇਤਾ ਦੀ ਪਛਾਣ ਕਰਣ

ਪਿਛਲੇ ਕੰਮ ਅਤੇ ਗੱਲਬਾਤ ਦੇ ਆਧਾਰ 'ਤੇ, ਅਸੀਂ ਯੋਜਨਾ ਦੇ ਪ੍ਰਸਤਾਵਿਤ ਉਦੇਸ਼ਾਂ (draft objectives) ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਾਂ। ਅਸੀਂ ਗੈਸਟਾਊਨ ਵਿੱਚ ਤੁਹਾਡੇ ਅੱਜ ਦੇ ਅਨੁਭਵ ਨੂੰ ਬਿਹਤਰ ਢੰਗ ਨਾਲ ਸਮਝਣਾ ਚਾਹਾਂਗੇ, ਅਤੇ ਤੁਸੀਂ Water Street ‘ਤੇ ਕਾਰੋਬਾਰਾਂ ਅਤੇ ਨਿਵਾਸੀਆਂ ਲਈ ਪਹੁੰਚਣਾ ਅਤੇ ਲੋਡ ਕਰਨ ਦੀਆਂ ਲੋੜਾਂ ਵਿੱਚ ਕੀ ਸੁਧਾਰ ਦੇਖਣਾ ਚਾਹੁੰਦੇ ਹੋ।

ਭਾਗੀਦਾਰੀ ਦੇ ਬਹੁਤ ਸਾਰੇ ਤਰੀਕੇ ਹਨ:

 • ਅਸੀਂ ਜਨਤਕ ਥਾਵਾਂ ਦੀ ਯੋਜਨਾ ਕਿਉਂ ਬਣਾ ਰਹੇ ਹਾਂ ਅਤੇ ਡਰਾਫਟ ਉਦੇਸ਼ਾਂ ਬਾਰੇ ਜਾਣੋ (ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ)
 • ਗੈਸਟਾਊਨ ਦੀਆਂ ਗਲੀਆਂ ਅਤੇ ਜਨਤਕ ਥਾਵਾਂ ਬਾਰੇ ਆਪਣੇ ਅਨੁਭਵ ਬਾਰੇ ਸਾਨੂੰ ਦੱਸੋ! ਵੀਰਵਾਰ 12 ਅਕਤੂਬਰ - ਐਤਵਾਰ 19 ਨਵੰਬਰਦੇ ਵਿਚਕਾਰ ਖੁੱਲ੍ਹੇ, ਸਰਵੇਖਣ ਨੂੰ ਪੂਰਾ ਕਰੋ। ਜੇਕਰ ਤੁਹਾਨੂੰ ਇਸ ਸਰਵੇਖਣ ਦੇ ਅਨੁਵਾਦ ਦੀ ਲੋੜ ਹੈ, ਤਾਂ ਕਿਰਪਾ ਕਰਕੇ gastownpublicpaces@vancouver.ca 'ਤੇ ਈਮੇਲ ਕਰੋ। ਵਿਸ਼ਾ ਲਾਈਨ ਵਿੱਚ "Translation request in Punjabi” ਲਿਖੋ।
  • ਸਾਡਾ ਸਰਵੇਖਣ ਹੇਠਾਂ ਦਿੱਤੇ ਖੇਤਰਾਂ 'ਤੇ ਕੇਂਦਰਿਤ ਹੋਵੇਗਾ: Water Street ਅਤੇ Maple Tree Square, ਅਤੇ Cordova Street। ਅਧਿਐਨ ਖੇਤਰ ਦੀਆਂ ਹੋਰ ਗਲੀਆਂ ਵੀ ਗੈਸਟਾਊਨ ਵਿੱਚ ਜਨਤਕ ਜੀਵਨ ਦਾ ਸਮਰਥਨ ਕਰਦੀਆਂ ਹਨ। ਇਹ ਹਨ Alexander Street, Powell Street, Columbia Street, Carrall Street, Abbott Street, ਅਤੇ Cambie Street। ਕਾਰੋਬਾਰ ਅਤੇ ਵਸਨੀਕਾਂ ਅਤੇ ਹੋਰ ਇਕੱਠੇ ਹੋਣ ਵਾਲੇ ਸਥਾਨਾਂ ਲਈ ਲੇਨਵੇਅ ਸੇਵਾ ਹੈ। ਉਹ ਹਨ Harbour Light Alley, Blood Alley, Trounce Alley, Cordova ਅਤੇ Cambie Street ਵਿਚਕਾਰ ਲੇਨ, Hastings ਅਤੇ Cordova ਦੇ ਵਿਚਕਾਰ ਲੇਨ, ਅਤੇ Abbott ਤੋਂ Main Street, Alexander ਤੋਂ Hastings।
  • ਵਿਰਾਸਤੀ ਦਿੱਖ ਅਤੇ ਭਾਵਨਾਂ - ਵੈਨਕੂਵਰ ਦੇ ਗੈਸਟਾਊਨ ਵਿੱਚ ਸਭ ਤੋਂ ਪੁਰਾਣੀਆਂ ਇਮਾਰਤਾਂ ਹਨ ਅਤੇ ਇੱਕ ਵਿਲੱਖਣ ਖਿੱਚ ਹੈ। ਤੁਹਾਡੇ ਲਈ ਕਿਹੜੇ ਪਹਿਲੂ ਸਭ ਤੋਂ ਮਹੱਤਵਪੂਰਨ ਹਨ?
  • ਪੈਦਲ-ਅਨੁਕੂਲ Water Street - ਅਸੀਂ Water Street ਨੂੰ ਪੈਦਲ-ਅਨੁਕੂਲ ਬਣਾਉਣ ਲਈ 2024 ਦੀਆਂ ਗਰਮੀਆਂ ਵਿੱਚ ਮੌਸਮੀ ਜਾਂ ਸਾਲ ਭਰ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਕਿਹੜੀ ਚੀਜ਼ ਇਸ ਖੇਤਰ ਨੂੰ ਇੱਕ ਅਜਿਹੀ ਥਾਂ ਵਿੱਚ ਬਦਲ ਸਕਦੀ ਹੈ ਜਿਸ ਨਾਲ ਤੁਸੀਂ ਇਸ ਨੂੰ ਵਰਤੋਗੇ ਅਤੇ ਆਨੰਦ ਮਾਣੋਗੇ?
 • 131 Water Street, ਵੈਨਕੂਵਰ ਵਿਖੇ ਸਾਡੇ ਪੌਪ-ਅੱਪ ਸਟੋਰਫਰੰਟ ਤੇ ਆਓ(ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ)
  • ਵੀਰਵਾਰ, ਅਕਤੂਬਰ 19, ਸਵੇਰੇ 11:00 ਵਜੇ ਤੋਂ ਸ਼ਾਮ 6 ਵਜੇ ਤੱਕ
  • ਸ਼ੁੱਕਰਵਾਰ, ਅਕਤੂਬਰ 20, ਸਵੇਰੇ 11:30 ਵਜੇ ਤੋਂ ਸ਼ਾਮ 7 ਵਜੇ ਤੱਕ
  • ਸ਼ਨੀਵਾਰ, ਅਕਤੂਬਰ 21, ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ
  • ਵੀਰਵਾਰ, 16 ਨਵੰਬਰ, ਸਵੇਰੇ 11:00 ਵਜੇ ਤੋਂ ਸ਼ਾਮ 6 ਵਜੇ ਤੱਕ
  • ਸ਼ੁੱਕਰਵਾਰ, 17 ਨਵੰਬਰ, ਸਵੇਰੇ 11:30 ਵਜੇ ਤੋਂ ਸ਼ਾਮ 7 ਵਜੇ ਤੱਕ
  • ਸ਼ਨੀਵਾਰ, ਨਵੰਬਰ 18, ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ
 • ਸਿੱਧੇ ਆਪਣੇ ਇਨਬਾਕਸ ਵਿੱਚ ਅੱਪਡੇਟ ਪ੍ਰਾਪਤ ਕਰਨ ਲਈ ਸਾਡੀ ਮੇਲਿੰਗ ਸੂਚੀ ਲਈ ਸਾਈਨ ਅੱਪ ਕਰੋ (ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ)

ਕਾਰੋਬਾਰੀ ਸਰਵੇਖਣ

ਅਸੀਂ ਤੁਹਾਡੇ ਕਾਰੋਬਾਰ ਜਾਂ ਸਟ੍ਰੇਟਾ ਦੀਆਂ ਲੋਡਿੰਗ ਅਤੇ ਉਥੇ ਪਹੁੰਚਣ ਦੀਆਂ ਲੋੜਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ। ਇਹ 2024 ਦੀਆਂ ਗਰਮੀਆਂ ਵਿੱਚ ਇੱਕ ਪਾਇਲਟ ਪ੍ਰੋਜੈਕਟ ਨਾਲ ਸ਼ੁਰੂ ਕਰਦੇ ਹੋਏ, ਜਨਤਕ ਸਥਾਨਾਂ ਦੀ ਯੋਜਨਾ ਨੂੰ ਵਿਕਸਤ ਕਰਨ ਅਤੇ [Water Street] ਨੂੰ ਮੌਸਮੀ ਜਾਂ ਸਾਲ ਭਰ ਪੈਦਲ-ਅਨੁਕੂਲ ਬਣਾਉਣ ਦੀ ਯੋਜਨਾ ਵਿੱਚ ਸਾਡੀ ਮਦਦ ਕਰੇਗਾ। ਜੇਕਰ ਤੁਹਾਨੂੰ ਇਸ ਸਰਵੇਖਣ ਦੇ ਅਨੁਵਾਦ ਦੀ ਲੋੜ ਹੈ, ਤਾਂ ਕਿਰਪਾ ਕਰਕੇ gastownpublicpaces@vancouver.ca 'ਤੇ ਈਮੇਲ ਕਰੋ। ਵਿਸ਼ਾ ਲਾਈਨ ਵਿੱਚ "Translation request in Punjabi” ਲਿਖੋ।

Share ਗੈਸਟਾਊਨ ਦੀਆਂ ਵਿਲੱਖਣ ਗਲੀਆਂ, ਮਾਰਗਾਂ ਅਤੇ ਜਨਤਕ ਸਥਾਨਾਂ ਨੂੰ ਹੋਰ ਉਤੇਜਿਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਵਿੱਚ ਸਾਡੀ ਮਦਦ ਕਰੋ! (Punjabi) on Facebook Share ਗੈਸਟਾਊਨ ਦੀਆਂ ਵਿਲੱਖਣ ਗਲੀਆਂ, ਮਾਰਗਾਂ ਅਤੇ ਜਨਤਕ ਸਥਾਨਾਂ ਨੂੰ ਹੋਰ ਉਤੇਜਿਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਵਿੱਚ ਸਾਡੀ ਮਦਦ ਕਰੋ! (Punjabi) on Twitter Share ਗੈਸਟਾਊਨ ਦੀਆਂ ਵਿਲੱਖਣ ਗਲੀਆਂ, ਮਾਰਗਾਂ ਅਤੇ ਜਨਤਕ ਸਥਾਨਾਂ ਨੂੰ ਹੋਰ ਉਤੇਜਿਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਵਿੱਚ ਸਾਡੀ ਮਦਦ ਕਰੋ! (Punjabi) on Linkedin Email ਗੈਸਟਾਊਨ ਦੀਆਂ ਵਿਲੱਖਣ ਗਲੀਆਂ, ਮਾਰਗਾਂ ਅਤੇ ਜਨਤਕ ਸਥਾਨਾਂ ਨੂੰ ਹੋਰ ਉਤੇਜਿਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਵਿੱਚ ਸਾਡੀ ਮਦਦ ਕਰੋ! (Punjabi) link
<span class="translation_missing" title="translation missing: en-US.projects.blog_posts.show.load_comment_text">Load Comment Text</span>