Articles

Category punjabi   Show all

  • ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ (Updates in Punjabi)

    Share ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ (Updates in Punjabi) on Facebook Share ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ (Updates in Punjabi) on X (formerly Twitter) Share ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ (Updates in Punjabi) on Linkedin Email ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ (Updates in Punjabi) link

    ਵੈਨਕੂਵਰ ਸਿਟੀ ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ ਕਰ ਰਿਹਾ ਹੈ। ਇਹ ਨੀਤੀ 1997 ਵਿੱਚ ਡਾਊਨਟਾਊਨ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਅਪਣਾਈ ਗਈ ਸੀ। ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ ਇਹ ਦੇਖੇਗੀ ਕਿ ਇਸ ਨੀਤੀ ਨੂੰ ਅੱਪਡੇਟ ਕਰਨ ਨਾਲ ਸ਼ਹਿਰ ਦੇ ਮੁੱਖ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਮਦਦ ਮਿਲ ਸਕਦੀ ਹੈ, ਜਿਸ ਵਿੱਚ ਵਧੇਰੇ ਭਾਈਚਾਰਕ ਲਾਭ ਅਤੇ ਪ੍ਰਵਾਨਿਤ ਗ੍ਰੈਨਵਿਲ ਸਟ੍ਰੀਟ ਯੋਜਨਾ ਨੂੰ ਲਾਗੂ ਕਰਨਾ ਸ਼ਾਮਲ ਹੈ।

    ਫੀਡਬੈਕ ਨਾਲ ਨੀਤੀ ਦੇ ਡ੍ਰਾਫਟ ਅੱਪਡੇਟਾਂ ਜਾਂ ਵਿਕਲਪਾਂ ਲਈ ਜਾਣਕਾਰੀ ਮਿਲੇਗੀ, ਜੋ ਕਿ ਸਿਟੀ ਕੌਂਸਲ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਜਨਤਾ ਦੀ ਵਧੀਕ ਰਾਏ ਲਈ ਅੱਗੇ ਲਿਆਂਦੇ

    ਵੈਨਕੂਵਰ ਸਿਟੀ ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ ਕਰ ਰਿਹਾ ਹੈ। ਇਹ ਨੀਤੀ 1997 ਵਿੱਚ ਡਾਊਨਟਾਊਨ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਅਪਣਾਈ ਗਈ ਸੀ। ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ ਇਹ ਦੇਖੇਗੀ ਕਿ ਇਸ ਨੀਤੀ ਨੂੰ ਅੱਪਡੇਟ ਕਰਨ ਨਾਲ ਸ਼ਹਿਰ ਦੇ ਮੁੱਖ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਮਦਦ ਮਿਲ ਸਕਦੀ ਹੈ, ਜਿਸ ਵਿੱਚ ਵਧੇਰੇ ਭਾਈਚਾਰਕ ਲਾਭ ਅਤੇ ਪ੍ਰਵਾਨਿਤ ਗ੍ਰੈਨਵਿਲ ਸਟ੍ਰੀਟ ਯੋਜਨਾ ਨੂੰ ਲਾਗੂ ਕਰਨਾ ਸ਼ਾਮਲ ਹੈ।

    ਫੀਡਬੈਕ ਨਾਲ ਨੀਤੀ ਦੇ ਡ੍ਰਾਫਟ ਅੱਪਡੇਟਾਂ ਜਾਂ ਵਿਕਲਪਾਂ ਲਈ ਜਾਣਕਾਰੀ ਮਿਲੇਗੀ, ਜੋ ਕਿ ਸਿਟੀ ਕੌਂਸਲ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਜਨਤਾ ਦੀ ਵਧੀਕ ਰਾਏ ਲਈ ਅੱਗੇ ਲਿਆਂਦੇ ਜਾਣਗੇ। ਸਿਟੀ ਸੰਭਾਵੀ ਅਗਲੇ ਕਦਮਾਂ ਬਾਰੇ ਅੱਪਡੇਟ ਪ੍ਰਦਾਨ ਕਰੇਗਾ, ਜਿਸ ਵਿੱਚ ਕੰਮ ਅੱਗੇ ਵਧਣ ਦੇ ਨਾਲ-ਨਾਲ ਜਨਤਕ ਸ਼ਮੂਲੀਅਤ ਦੇ ਵਾਧੂ ਪੜਾਅ ਸ਼ਾਮਲ ਹਨ।

    ਕੀ ਹੋ ਰਿਹਾ ਹੈ

    ਇੱਕ ਅੱਪਡੇਟ ਕੀਤੀ ਉੱਚੀਆਂ ਇਮਾਰਤਾਂ ਬਾਰੇ ਨੀਤੀ ਦੇ ਰਾਹੀਂ ਵੈਨਕੂਵਰ ਦੀ ਸਕਾਈਲਾਈਨ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ।

    ਸ਼ਾਮਲ ਹੋਣ ਦਾ ਤਰੀਕਾ

    • ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ ਬਾਰੇ ਹੋਰ ਜਾਣੋ।

    • ਵਿਚਾਰ ਮੁਕਾਬਲਾ: ਸ਼ਮੂਲੀਅਤ ਦਾ ਇਹ ਪਹਿਲਾ ਪੜਾਅ ਇੱਕ ਵਿਚਾਰ ਮੁਕਾਬਲੇ ਦੇ ਨਾਲ ਸਮਾਪਤ ਹੋਵੇਗਾ ਜਿਸ ਵਿੱਚ ਇਸ ਬਾਰੇ ਡਿਜ਼ਾਈਨ ਦੇ ਵਿਚਾਰ ਇਕੱਠੇ ਕੀਤੇ ਜਾਣਗੇ ਕਿ ਵੈਨਕੂਵਰ ਲਈ ਬਣਾਏ ਗਏ ਹੱਲਾਂ ਨੂੰ ਉੱਚੀਆਂ ਇਮਾਰਤਾਂ 'ਤੇ ਲਾਗੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ।

    ਅਗਲੇ ਕਦਮ

    ਤੁਹਾਡੀ ਫੀਡਬੈਕ ਨੀਤੀ ਦੇ ਦ੍ਰਿਸ਼ਟੀਕੋਣ ਤਿਆਰ ਕਰਨ ਵਿੱਚ ਸਹਾਇਤਾ ਕਰੇਗੀ ਜਿਨ੍ਹਾਂ ਨੂੰ 2027 ਦੇ ਸ਼ੁਰੂ ਵਿੱਚ ਸ਼ਮੂਲੀਅਤ ਦੇ ਹਿੱਸੇ ਵਜੋਂ ਜਨਤਾ ਨਾਲ ਸਾਂਝਾ ਕੀਤਾ ਜਾਵੇਗਾ।

    ਪ੍ਰੋਜੈਕਟ ਅੱਪਡੇਟ ਪ੍ਰਾਪਤ ਕਰਨ ਲਈ ਇਸ ਵੈੱਬਸਾਈਟ 'ਤੇ ਜਾਣਾ ਜਾਰੀ ਰੱਖੋ ਜਾਂ ਸਾਡੀ ਈਮੇਲ ਸੂਚੀ ਵਿੱਚ ਸਾਈਨ-ਅੱਪ ਕਰੋ।

    ਨਵੀਨਤਮ ਅੱਪਡੇਟ

    ਮਈ 2026: ਵੈਨਕੂਵਰ ਲੁੱਕਆਊਟ ਪ੍ਰਦਰਸ਼ਨੀ ਵਿੱਚ ਜਾਓ:

    ਵੈਨਕੂਵਰ ਸਿਟੀ ਵੈਨਕੂਵਰ ਵਿੱਚ ਉੱਚੀਆਂ ਇਮਾਰਤਾਂ ਦੇ ਇਤਿਹਾਸ ਅਤੇ ਭਵਿੱਖ ਦੀ ਪੜਚੋਲ ਕਰਨ ਲਈ 1 ਤੋਂ 10 ਮਈ ਦੇ ਵਿਚਕਾਰ ਵੈਨਕੂਵਰ ਲੁੱਕਆਊਟ ਵਿਖੇ ਨਿਰੀਖਣ ਡੈੱਕ 'ਤੇ ਇੱਕ ਪ੍ਰਦਰਸ਼ਨੀ ਆਯੋਜਿਤ ਕਰ ਰਿਹਾ ਹੈਤੁਸੀਂ:

    • ਪ੍ਰਦਰਸ਼ਨੀ ਵਿੱਚਸਕਦੇ ਹੋ: ਜਿਹੜੇ ਬੀਸੀ ਨਿਵਾਸੀਆਂ ਕੋਲ ਰਿਹਾਇਸ਼ ਦਾ ਸਬੂਤ ਹੈ ਉਹ ਹੇਠ ਲਿਖੀਆਂ ਤਾਰੀਖਾਂ ਅਤੇ ਸਮੇਂ 'ਤੇ ਮੁਫ਼ਤਸਕਦੇ ਹਨ:

    • ਐਤਵਾਰ, 3 ਮਈ, ਦੁਪਹਿਰ ਬਾਅਦ 2 ਤੋਂ ਸ਼ਾਮ 6 ਵਜੇ

    • ਬੁੱਧਵਾਰ, 6 ਮਈ, ਸ਼ਾਮ 6 ਤੋਂ 9 ਵਜੇ

    • ਸ਼ਨੀਵਾਰ, 9 ਮਈ, ਸਵੇਰੇ 10 ਤੋਂ ਸ਼ਾਮ 6 ਵਜੇ

    ਅਪ੍ਰੈਲ 2026: ਸਾਡੇ ਅਸਥਾਈ (ਪੌਪ-ਅੱਪ) ਸਮਾਗਮਾਂ ਵਿੱਚ ਹਿੱਸਾ ਲੈਣ ਲਈ ਧੰਨਵਾਦ

    ਉਸ ਹਰ ਵਿਅਕਤੀ ਦਾ ਧੰਨਵਾਦ ਜਿਸ ਨੇ ਸ਼ਹਿਰ ਭਰ ਵਿੱਚ ਸਾਡੇ ਅਸਥਾਈ (ਪੌਪ-ਅੱਪ) ਸਮਾਗਮਾਂ ਵਿੱਚਕੇ ਵੈਨਕੂਵਰ ਦੀਆਂ ਉੱਚੀਆਂ ਇਮਾਰਤਾਂ ਦੀ ਰੂਪਰੇਖਾ ਦੇ ਭਵਿੱਖ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ! ਸਾਨੂੰ ਪ੍ਰਾਪਤ ਹੋਏ ਵਿਚਾਰ ਸਾਡੀ ਅਗਾਮੀ ਵੈਨਕੂਵਰ ਲੁੱਕਆਊਟ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ, ਜਿੱਥੇ ਅਸੀਂ ਵੈਨਕੂਵਰ ਵਿੱਚ ਉੱਚੀਆਂ ਇਮਾਰਤਾਂ ਦੇ ਇਤਿਹਾਸ ਅਤੇ ਭਵਿੱਖ ਦੀ ਪੜਚੋਲ ਕਰਾਂਗੇ -- ਹੋਰ ਵੇਰਵਿਆਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾਇਹਨਾਂ ਵਿਅਕਤੀਗਤ ਸਮਾਗਮਾਂ ਤੋਂ


    ਅਪ੍ਰੈਲ 2026: ਉੱਚੀਆਂ ਇਮਾਰਤਾਂ ਬਾਰੇ ਨੀਤੀ ਸਮੀਖਿਆ ਵਿੱਚ ਸ਼ਾਮਲ ਹੋਵੋ

    "ਵੈਨਕੂਵਰ ਦੇ ਡਾਊਨਟਾਊਨ ਸਕਾਈਲਾਈਨ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋ!

    ਵੈਨਕੂਵਰ ਸਿਟੀ ਸ਼ਹਿਰ ਦੇ ਮੁੱਖ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਉੱਚੀਆਂ ਇਮਾਰਤਾਂ ਬਾਰੇ ਨੀਤੀ ਦੀ ਸਮੀਖਿਆ ਸ਼ੁਰੂ ਕਰ ਰਿਹਾ ਹੈ, ਜਿਸ ਵਿੱਚ ਹਾਲ ਹੀ ਵਿੱਚ ਪ੍ਰਵਾਨਿਤ ਗ੍ਰੈਨਵਿਲ ਸਟ੍ਰੀਟ ਪਲਾਨ ਨੂੰ ਲਾਗੂ ਕਰਨਾ ਸ਼ਾਮਲ ਹੈ। ਇਸ ਬਾਰੇ ਗੱਲਬਾਤ ਵਿੱਚ ਸ਼ਾਮਲ ਹੋਵੋ ਕਿ ਕਿਵੇਂ ਉੱਚੀਆਂ ਇਮਾਰਤਾਂ ਸਾਡੀ ਸਕਾਈਲਾਈਨ ਨੂੰ ਆਕਾਰ ਦੇ ਸਕਦੀਆਂ ਹਨ ਅਤੇ ਨਾਲ ਹੀ ਰਿਹਾਇਸ਼, ਜਨਤਕ ਸਹੂਲਤਾਂ ਅਤੇ ਇੱਕ ਜੀਵੰਤ ਡਾਊਨਟਾਊਨ ਵਿੱਚ ਵੀ ਯੋਗਦਾਨ ਪਾ ਸਕਦੀਆਂ ਹਨ।

    ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਸ਼ਾਮਲ ਹੋ ਸਕਦੇ ਹੋ:

    • ਕਿਸੇ ਪੌਪ-ਅੱਪ ਸਮਾਗਮ ਵਿੱਚ ਜਾਓ: 7 ਅਪ੍ਰੈਲ ਤੋਂ 29 ਅਪ੍ਰੈਲ ਤੱਕ, ਸਿਟੀ ਸਟਾਫ਼ ਵੱਖ-ਵੱਖ ਬਾਹਰੀ ਸਥਾਨਾਂ 'ਤੇ ਡ੍ਰਾਪ-ਇਨ (ਖੁੱਲ੍ਹੇ) ਸਮਾਗਮ ਆਯੋਜਿਤ ਕਰੇਗਾ ਜਿੱਥੇ ਤੁਸੀਂ ਇਸ ਪ੍ਰੋਜੈਕਟ ਬਾਰੇ ਹੋਰ ਜਾਣ ਸਕਦੇ ਹੋ, ਸਟਾਫ਼ ਨਾਲ ਗੱਲ ਕਰ ਸਕਦੇ ਹੋ, ਅਤੇ ਉੱਚੀਆਂ ਇਮਾਰਤਾਂ ਦੀ ਰੂਪਰੇਖਾ ਸੰਬੰਧੀ ਆਪਣੀ ਤਰਜੀਹ ਬਾਰੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
    • ਵੈਨਕੂਵਰ ਲੁੱਕਆਊਟ ਪ੍ਰਦਰਸ਼ਨੀ ਵਿੱਚ ਜਾਓ: 1 ਮਈ ਤੋਂ 10 ਮਈ ਤੱਕ, ਉੱਚੀਆਂ ਇਮਾਰਤਾਂ ਬਾਰੇ ਸਾਡੀ ਪ੍ਰਦਰਸ਼ਨੀ ਦੀ ਪੜਚੋਲ ਕਰਨ ਲਈ ਵੈਨਕੂਵਰ ਲੁੱਕਆਊਟ ਦੇ ਨਿਰੀਖਣ ਡੈਕ 'ਤੇ ਆਓ ਅਤੇ ਡਾਊਨਟਾਊਨ ਦੇ 360° ਦ੍ਰਿਸ਼ ਦਾ ਆਨੰਦ ਮਾਣਦੇ ਹੋਏ ਆਪਣੀ ਫੀਡਬੈਕ ਸਾਂਝੀ ਕਰੋ। ਇਹ ਪ੍ਰਦਰਸ਼ਨੀ ਵੈਨਕੂਵਰ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦੇ ਇਤਿਹਾਸ ਅਤੇ ਵਿਚਾਰ ਕੀਤੇ ਜਾਣ ਵਾਲੇ ਕਾਰਕਾਂ ਦੀ ਪੜਚੋਲ ਕਰੇਗੀ, ਜਦੋਂ ਅਸੀਂ ਭਵਿੱਖ ਦੇ ਮੌਕਿਆਂ ਨੂੰ ਦੇਖਣ ਲਈ ਆਪਣੀ ਨੀਤੀ ਨੂੰ ਅੱਪਡੇਟਾਂ ਕਰਦੇ ਹਾਂ।
      • ਇਹਨਾਂ ਮਿਤੀਆਂ 'ਤੇ ਬੀਸੀ ਨਿਵਾਸੀਆਂ ਲਈ ਮੁਫ਼ਤ ਪਹੁੰਚ:
        • ਐਤਵਾਰ, 3 ਮਈ, ਦੁਪਹਿਰ ਬਾਅਦ 2 ਤੋਂ ਸ਼ਾਮ 6 ਵਜੇ
        • ਬੁੱਧਵਾਰ, 6 ਮਈ, ਸ਼ਾਮ 6 ਤੋਂ 9 ਵਜੇ
        • ਸ਼ਨੀਵਾਰ, 9 ਮਈ, ਸਵੇਰੇ 10 ਤੋਂ ਸ਼ਾਮ 6 ਵਜੇ
    • ਔਨਲਾਈਨ ਹੋਰ ਜਾਣੋ ਅਤੇ ਫੀਡਬੈਕ ਸਾਂਝੀ ਕਰੋ: 1 ਮਈ ਤੋਂ ਸ਼ੁਰੂ ਹੋਣ ਵਾਲੇ ਸਰਵੇਖਣ ਦੇ ਨਾਲ-ਨਾਲ, ਵਿਅਕਤੀਗਤ ਸਮਾਗਮਾਂ ਤੋਂ ਸਮੱਗਰੀ ਔਨਲਾਈਨ ਉਪਲਬਧ ਹੋਵੇਗੀ। ਇੱਥੇ ਨਿਯਮਿਤ ਤੌਰ 'ਤੇ ਦੁਬਾਰਾ ਦੇਖਦੇ ਰਹੋ ਜਾਂ ਅੱਪਡੇਟਾਂ ਲਈ ਸਾਡੀ ਈਮੇਲ ਸੂਚੀ ਵਿੱਚ ਸਾਈਨ-ਅੱਪ ਕਰੋ!

    ਅਨੁਵਾਦਿਤ ਸਮੱਗਰੀ ਪਰੰਪਰਾਗਤ ਚੀਨੀ, ਸਪੈਨਿਸ਼, ਪੰਜਾਬੀ, ਵੀਅਤਨਾਮੀ, ਫਾਰਸੀ ਅਤੇ ਕੋਰੀਆਈ ਵਿੱਚ ਉਪਲਬਧ ਹੋਵੇਗੀ। ਵਿਅਕਤੀਗਤ ਸਮਾਗਮਾਂ ਵਿੱਚ ਦੁਭਾਸ਼ੀਆ ਸੇਵਾ ਬੇਨਤੀ ਕਰਨ 'ਤੇ ਉਪਲਬਧ ਹੈ। ਜੇ ਤੁਹਾਡੀਆਂ ਦੁਭਾਸ਼ੀਆ ਜਾਂ ਪਹੁੰਚਯੋਗਤਾ ਸੰਬੰਧੀ ਲੋੜਾਂ ਹਨ, ਜਾਂ ਕੋਈ ਆਮ ਪੁੱਛ-ਗਿਛ ਜਾਂ ਫੀਡਬੈਕ ਹੈ, ਤਾਂ ਕਿਰਪਾ ਕਰਕੇ ਸਾਨੂੰ HigherBuildings@vancouver.ca 'ਤੇ ਈਮੇਲ ਕਰੋ।