ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ (Punjabi)
ਵੈਨਕੂਵਰ ਦੇ ਸਭ ਤੋਂ ਵਿਲੱਖਣ ਅਤੇ ਪਿਆਰੇ ਪੂਲਾਂ ਵਿੱਚੋਂ ਇੱਕ, ਕਿਟਸੀਲਾਨੋ ਆਊਟਡੋਰ ਪੂਲ (ਕਿਟਸ ਪੂਲ) ਆਪਣੇ ਜੀਵਨ ਦੇ ਅੰਤ 'ਤੇ ਪਹੁੰਚ ਗਿਆ ਹੈ। ਕਿਟਸ ਪੂਲ ਨੂੰ ਬਦਲਣਾ ਨਿਵਾਸੀਆਂ ਦੀਆਂ ਜਲ ਖੇਡਾਂ ਅਤੇ ਮਨੋਰੰਜਨ ਦੀਆਂ ਕਈ ਤਰ੍ਹਾਂ ਦੀਆਂ ਲੋੜਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਦਾ ਇੱਕ ਦਿਲਚਸਪ ਮੌਕਾ ਮੁਹੱਈਆ ਕਰਦਾ ਹੈ।
ਕਿਟਸ ਪੂਲ ਨੂੰ ਬਦਲਣ 'ਤੇ ਸ਼ਹਿਰ ਦੀ 2027-2030 ਪੂੰਜੀ ਯੋਜਨਾ ਦੇ ਹਿੱਸੇ ਵਜੋਂ ਵਿਚਾਰ ਕੀਤਾ ਜਾਵੇਗਾ। ਭਵਿੱਖ ਦਾ ਪੂਲ ਪਹੁੰਚਯੋਗਤਾ ਲਈ ਵਿਨਿਯਾਮਕ ਲੋੜਾਂ ਨੂੰ ਪੂਰਾ ਕਰੇਗਾ ਅਤੇ ਬਿਹਤਰ ਵਾਸ਼ਰੂਮ ਅਤੇ ਚੇਂਜਰੂਮ ਸਹੂਲਤਾਂ ਮੁਹੱਈਆ ਕਰੇਗਾ। ਭਵਿੱਖ ਦੇ ਫੰਡਿੰਗ ਫੈਸਲੇ ਸ਼ਹਿਰ-ਵਿਆਪੀ ਤਰਜੀਹਾਂ, ਜਲਵਾਯੂ ਦੇ ਲਚਕੀਲੇਪਣ ਦੀਆਂ ਲੋੜਾਂ ਅਤੇ ਸਥਾਨਕ ਨੇਸ਼ਨਜ਼ ਲਈ ਇਸ ਸਥਾਨ ਦੇ ਮਹੱਤਵ ਨੂੰ ਬਣਾਏ ਰੱਖਣ ਪ੍ਰਤੀ ਵਚਨਬੱਧਤਾਵਾਂ ਦੇ ਸੰਦਰਭ ਵਿੱਚ ਲਏ ਜਾਣਗੇ।
ਕਿਟਸ ਪੂਲ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰੋ!
ਕਿਟਸ ਪੂਲ ਪੀੜ੍ਹੀਆਂ ਤੋਂ ਭਾਈਚਾਰੇ ਦਾ ਪਸੰਦੀਦਾ ਰਿਹਾ ਹੈ — ਅਤੇ ਹੁਣ ਇਸ ਬਾਰੇ ਯੋਜਨਾ ਬਣਾਉਣੀ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਕਿ ਅੱਗੇ ਕੀ ਹੋਵੇਗਾ। ਸਿਟੀ ਅਤੇ ਪਾਰਕ ਬੋਰਡ ਭਵਿੱਖ ਵਿੱਚ ਬਦਲੀ ਲਈ ਵਿਕਲਪਾਂ ਦੀ ਪੜਚੋਲ ਕਰਨ ਲਈ ਇੱਕ ਸੰਭਾਵਨਾ ਅਧਿਐਨ ਕਰ ਰਹੇ ਹਨ, ਅਤੇ ਤੁਹਾਡੀ ਰਾਏ ਜ਼ਰੂਰੀ ਹੈ।
ਹੋਰ ਜਾਣੋ: Kits Pool Replacement Information Boards (PDF, 13.6MB) ਸਰਫ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹ
ਵਿਅਕਤੀਗਤ ਤੌਰ 'ਤੇ ਗੱਲਬਾਤ ਕਰਨਾ ਚਾਹੁੰਦੇ ਹੋ? ਕਿਟਸ ਪੂਲ ਵਿਖੇ ਸਾਈਟ 'ਤੇ ਸਾਡੇ ਨਾਲ ਜੁੜੋ:
- ਸ਼ਨੀਵਾਰ, 28 ਜੂਨ | 2:00–5:00 PM | ਸਟਾਫ਼ ਨਾਲ ਗੱਲਬਾਤ ਵਿੱਚ ਸਹਾਇਤਾ ਕਰਨ ਲਈ ਕੈਂਟੋਨੀਜ਼ ਅਤੇ ਮੈਂਡਰਿਨ ਦੁਭਾਸ਼ੀਏ ਉਪਲਬਧ ਹੋਣਗੇ।
- ਸ਼ੁੱਕਰਵਾਰ, 4 ਜੁਲਾਈ | 2:00–5:00 PM | ਸਿਰਫ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹੈ
- ਐਤਵਾਰ, 6 ਜੁਲਾਈ | 12:00–3:00 PM | ਸਟਾਫ਼ ਨਾਲ ਗੱਲਬਾਤ ਵਿੱਚ ਸਹਾਇਤਾ ਕਰਨ ਲਈ ਪੰਜਾਬੀ ਦੁਭਾਸ਼ੀਏ ਉਪਲਬਧ ਹੋਣਗੇ।

Thank you for your contribution!
Help us reach out to more people in the community
Share this with family and friends