Category ਪੰਜਾਬੀ Show all
-
ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi)
Share ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) on Facebook Share ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) on Twitter Share ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) on Linkedin Email ਦੱਖਣੀ ਏਸ਼ੀਅਨ ਕੈਨੇਡੀਅਨਾਂ ਨਾਲ ਵਿਤਕਰਾ (Punjabi) linkਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਲੋਕਾਂ ਖਿਲਾਫ ਇਤਿਹਾਸਕ ਵਿਤਕਰਾ
5 ਜੁਲਾਈ, 2022 ਨੂੰ, ਵੈਨਕੂਵਰ ਸਿਟੀ ਕੌਂਸਲ ਨੇ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਲੋਕਾਂ ਵਿਰੁੱਧ ਇਤਿਹਾਸਕ ਵਿਤਕਰੇ ਅਤੇ ਜਾਰੀ ਨਸਲਵਾਦ ਨੂੰ ਸਵੀਕਾਰ ਕਰਨ ਅਤੇ ਇਸ ਨਾਲ ਨਜਿੱਠਣ ਲਈ ਇੱਕ ਅੰਤਰਿਮ ਰਿਪੋਰਟ ਦਾ ਸਮਰਥਨ ਕੀਤਾ। ਇਸ ਕੰਮ ਵਿੱਚ ਅਗਲੇ ਕਦਮ ਵਜੋਂ, ਅਸੀਂ ਵਿਸ਼ਾਲ ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਦੇ ਅਨੁਭਵਾਂ ਅਤੇ ਇੱਛਤ ਐਕਸ਼ਨਾਂ ਬਾਰੇ ਹੋਰ ਜਾਣਨ ਲਈ ਉਨ੍ਹਾਂ ਤੱਕ ਪਹੁੰਚ ਕਰ ਰਹੇ ਹਾਂ ਤਾਂ ਜੋ ਕੌਂਸਲ ਅੱਗੇ ਪੇਸ਼ ਕੀਤੀਆਂ ਜਾਣ ਵਾਲੀਆਂ ਸਿਫਾਰਸ਼ਾਂ ਤਿਆਰ ਕੀਤੀਆਂ ਜਾ ਸਕਣ। ਸਾਡਾ ਗਿਆਨ ਸਿਟੀ ਦੀ ਨਸਲਵਾਦ-ਵਿਰੋਧੀ ਐਕਸ਼ਨ ਦੀ ਪਲੈਨ ਲਈ ਹੋਰ ਜਾਣਕਾਰੀ ਦੇਵੇਗਾ।
ਕੀ ਤੁਸੀਂ ਵੈਨਕੂਵਰ ਨਾਲ ਸੰਬੰਧ ਰੱਖਣ ਵਾਲੇ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਵਿਅਕਤੀ ਹੋ? ਅਸੀਂ ਸਮਝਦੇ ਹਾਂ ਕਿ ਹਰ ਕੋਈ 'ਦੱਖਣੀ ਏਸ਼ੀਅਨ ਕੈਨੇਡੀਅਨ' ਸ਼ਬਦ ਨਾਲ ਆਪਣੀ ਪਛਾਣ ਨਹੀਂ ਕਰਵਾਉਂਦਾ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੇਖੋ।
ਅਸੀਂ ਇਨ੍ਹਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ:
- ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਦੇ ਅਨੁਭਵ, ਜਿਸ ਵਿੱਚ ਮੌਜੂਦਾ ਅਤੇ ਇਤਿਹਾਸਕ ਵਿਤਕਰਾ ਸ਼ਾਮਲ ਹੈ;
- ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਵਿਰੁੱਧ ਇਤਿਹਾਸਕ ਅਤੇ ਜਾਰੀ ਨਸਲਵਾਦ ਅਤੇ ਵਿਤਕਰੇ ਦਾ ਹੱਲ ਕਰਨ ਲਈ ਤੁਸੀਂ ਕਿਹੜੀਆਂ ਸੰਭਾਵੀ ਕਾਰਵਾਈਆਂ ਦੇਖਣਾ ਚਾਹੋਗੇ;
- ਵੈਨਕੂਵਰ ਵਿੱਚ ਦੱਖਣੀ ਏਸ਼ੀਅਨ ਕੈਨੇਡੀਅਨ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਅਤੇ ਪ੍ਰਚਾਰ ਲਈ ਸੰਭਾਵੀ ਕਾਰਵਾਈਆਂ; ਅਤੇ
- ਬੀਤੇ ਸਮੇਂ ਅਤੇ ਵਰਤਮਾਨ ਵਿੱਚ, ਉਹ ਸਥਾਨ ਜੋ ਤੁਹਾਡੇ, ਤੁਹਾਡੇ ਪਰਿਵਾਰ ਅਤੇ ਤੁਹਾਡੇ ਭਾਈਚਾਰੇ ਲਈ ਮਹੱਤਵਪੂਰਨ ਹਨ।
ਕਿਵੇਂ ਸ਼ਾਮਲ ਹੋਣਾ ਹੈ
ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ! ਸ਼ਾਮਲ ਹੋਣ ਦੇ ਕੁਝ ਤਰੀਕੇ ਇਹ ਹਨ:
- ਫਰਵਰੀ 28, 2025 ਤੱਕ ਸਾਡਾ ਸਰਵੇ ਭਰੋ।
- ਸਾਡੇ ਦੱਖਣੀ ਏਸ਼ੀਅਨ ਕੈਨੇਡੀਅਨ ਸੱਭਿਆਚਾਰਕ ਸਥਾਨਾਂ ਦੇ ਨਕਸ਼ੇ 'ਤੇ ਉਨ੍ਹਾਂ ਸਥਾਨਾਂ ਦੀ ਪਛਾਣ ਕਰੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ।
- ਸਾਡੇ ਕਮਿਊਨਿਟੀ ਸੈਸ਼ਨ ਵਿੱਚ ਸਾਡੇ ਨਾਲ ਸ਼ਾਮਲ ਹੋਵੋ:
- ਸ਼ਨੀਵਾਰ ਫਰਵਰੀ 15, 2025 @ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ – ਸਨਸੈੱਟ ਕਮਿਊਨਿਟੀ ਸੈਂਟਰ (6810 Main Street)
- ਸ਼ਨੀਵਾਰ ਫਰਵਰੀ 15, 2025 @ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ – ਸਨਸੈੱਟ ਕਮਿਊਨਿਟੀ ਸੈਂਟਰ (6810 Main Street)
ਅਗਲੇ ਕਦਮ
ਲੋਕਾਂ ਦੇ ਵਿਚਾਰ ਜਾਣਨ ਤੋਂ ਬਾਅਦ ਅਸੀਂ ਜੋ ਸਿੱਖਿਆ ਹੈ ਉਸਦਾ ਸੰਖੇਪ ਸਾਂਝਾ ਕਰਾਂਗੇ।
ਇਸ ਤੋਂ ਬਾਅਦ, ਅਸੀਂ ਵੈਨਕੂਵਰ ਸਿਟੀ ਕੌਂਸਲ ਅੱਗੇ ਇੱਕ ਅੰਤਮ ਰਿਪੋਰਟ ਪੇਸ਼ ਕਰਾਂਗੇ ਜੋ ਸ਼ਮੂਲੀਅਤ ਅਤੇ ਇਤਿਹਾਸਕ ਖੋਜ ਰਾਹੀਂ ਅਸੀਂ ਜੋ ਸਿੱਖਿਆ ਹੈ ਉਸਦਾ ਸੰਖੇਪ ਦੱਸੇਗੀ ਅਤੇ ਇਤਿਹਾਸਕ ਅਤੇ ਜਾਰੀ ਵਿਤਕਰੇ ਬਾਰੇ ਗੱਲ ਕਰਨ ਲਈ ਵੈਨਕੂਵਰ ਸਿਟੀ ਦੀਆਂ ਢੁਕਵੀਂਆਂ ਕਾਰਵਾਈਆਂ ਦੀ ਸਿਫਾਰਸ਼ ਕਰੇਗੀ, ਜਿਸ ਵਿੱਚ ਭਵਿੱਖ ਵਿੱਚ ਮੁਆਫੀ ਲਈ ਤਜਵੀਜ਼ਾਂ ਵੀ ਸ਼ਾਮਲ ਹਨ।