ਵੈਨਕੂਵਰ ਸਿਟੀ TGD2S ਸੁਰੱਖਿਆ ਅਤੇ ਸਮਾਵੇਸ਼ ਕਾਰਵਾਈ ਯੋਜਨਾ ਲਈ ਸ਼ਮੂਲੀਅਤ ਦੀ ਸ਼ੁਰੂਆਤ
ਵੈਨਕੂਵਰ ਸਿਟੀ TGD2S ਸੁਰੱਖਿਆ ਅਤੇ ਸਮਾਵੇਸ਼ ਕਾਰਵਾਈ ਯੋਜਨਾ ਲਈ ਸ਼ਮੂਲੀਅਤ ਦੀ ਸ਼ੁਰੂਆਤ
ਵੈਨਕੂਵਰ ਸਿਟੀ ਆਪਣੀ ਟ੍ਰਾਂਸਜੈਂਡਰ, ਲਿੰਗ ਵਿਵਿਧ ਅਤੇ ਟੂ-ਸਪੀਰਿਟ (TGD2S) ਕਾਰਵਾਈ ਯੋਜਨਾ ਦਾ ਨਵੀਨੀਕਰਨ ਕਰ ਰਿਹਾ ਹੈ ਜਿਸ ਵਿੱਚ TGD2S ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਸ਼ਾਮਲ ਮਹਿਸੂਸ ਕਰਵਾਉਣ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ। TGD2S ਵਿਅਕਤੀਆਂ ਦਾ ਸਮਰਥਨ ਕਰਨ ਲਈ ਸਿਟੀ ਦੀ ਮੂਲ ਯੋਜਨਾ 2016 ਵਿੱਚ ਬਣਾਈ ਗਈ ਸੀ। ਸਿਰਫ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹੈ। ਸਿਟੀ ਨੇ ਉਸ ਯੋਜਨਾ ਵਿੱਚ ਸ਼ਾਮਲ ਬਹੁਤ ਸਾਰੀਆਂ "ਸ਼ੁਰੂਆਤੀ ਕਾਰਵਾਈਆਂ" ਨੂੰ ਪੂਰਾ ਕਰ ਲਿਆ ਹੈ।
2024 ਵਿੱਚ, ਮੂਲ ਯੋਜਨਾ ਦੀ ਸਮੀਖਿਆ ਕਰਨ ਅਤੇ TGD2S ਭਾਈਚਾਰੇ ਦੇ ਮੈਂਬਰਾਂ ਅਤੇ ਸੰਗਠਨਾਂ ਨਾਲ ਸ਼ੁਰੂਆਤੀ ਸ਼ਮੂਲੀਅਤ ਤੋਂ ਬਾਅਦ, ਸਿਟੀ ਦੇ ਸਟਾਫ਼ ਨੇ ਅਜਿਹੇ ਟੀਚਾ ਖੇਤਰਾਂ ਦਾ ਇੱਕ ਸਮੂਹ ਤਿਆਰ ਕੀਤਾ ਜਿੱਥੇ ਸਿਟੀ TGD2S ਵਿਅਕਤੀਆਂ ਲਈ ਸੁਰੱਖਿਆ ਅਤੇ ਸਮਾਵੇਸ਼ ਨੂੰ ਬਿਹਤਰ ਬਣਾਉਣ ਲਈ ਆਪਣੇ ਯਤਨਾਂ ਨੂੰ ਕੇਂਦ੍ਰਿਤ ਕਰ ਸਕਦਾ ਹੈ।
ਸਾਨੂੰ ਦੱਸੋ ਕਿ ਤੁਸੀਂ ਇਸ ਕੰਮ ਬਾਰੇ ਕੀ ਸੋਚਦੇ ਹੋ ਅਤੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ ਕਿ ਸਿਟੀ ਵੈਨਕੂਵਰ ਨੂੰ ਟ੍ਰਾਂਸਜੈਂਡਰ, ਲਿੰਗ ਵਿਵਿਧ ਅਤੇ ਟੂ-ਸਪੀਰਿਟ ਵਾਲੇ ਲੋਕਾਂ ਲਈ ਕਿਵੇਂ ਵਧੇਰੇ ਸੁਰੱਖਿਅਤ ਅਤੇ ਵਧੇਰੇ ਸਮਾਵੇਸ਼ੀ ਬਣਾ ਸਕਦਾ ਹੈ!
ਸ਼ਾਮਲ ਹੋਣ ਦਾ ਤਰੀਕਾ
- ਇਹਨਾਂ ਭਾਈਚਾਰਕ ਸਮਾਗਮਾਂ ਵਿੱਚੋਂ ਇੱਕ 'ਤੇ ਸਾਨੂੰ ਮਿਲੋ।
ਅਸੀਂ ਮੇਜ਼ਾਂ 'ਤੇ TGD2S ਪ੍ਰੋਜੈਕਟ ਜਾਣਕਾਰੀ ਅਤੇ ਫੀਡਬੈਕ ਸਾਂਝੀ ਕਰਨ ਦੇ ਮੌਕੇ ਪ੍ਰਦਾਨ ਕਰਾਂਗੇ:
- ਐਤਵਾਰ, 13 ਜੁਲਾਈ, 12:30 – 3 ਵਜੇ, 2STGD ਮਹੀਨਾਵਾਰ ਪੋਸਟ-ਸਵਿਮ ਸੋਸ਼ਲ (Post-Swim Social): ਆਈਸ ਕ੍ਰੀਮ ਸੋਸ਼ਲ
- ਸ਼ੁੱਕਰਵਾਰ, 1 ਅਗਸਤ, ਸ਼ਾਮ 7 – 9 ਵਜੇ, ਮੁਕਤੀ ਦਿਵਸ ਕੁਈਅਰ ਆਰਟਸ ਫੈਸਟੀਵਲ (Emancipation Day Queer Arts Festival)
*ਕਿਰਪਾ ਕਰਕੇ ਸਮਾਗਮ ਦੇ ਸਥਾਨਾਂ ਅਤੇ ਪਹੁੰਚਯੋਗਤਾ ਸਹਾਇਤਾ ਜਾਣਕਾਰੀ ਲਈ TGD2S@Vancouver.ca 'ਤੇ ਸਾਡੇ ਨਾਲ ਸੰਪਰਕ ਕਰੋ।
ਅਗਲੇ ਕਦਮ
ਤੁਹਾਡੇ ਵਿਚਾਰ ਡ੍ਰਾਫਟ TGD2S ਸੁਰੱਖਿਆ ਅਤੇ ਸਮਾਵੇਸ਼ ਕਾਰਵਾਈ ਯੋਜਨਾ ਲਈ ਜਾਣਕਾਰੀ ਦੇਣਗੇ। ਇਹ ਯੋਜਨਾ 2025 ਦੇ ਅੰਤ ਵਿੱਚ ਵਿਚਾਰ ਲਈ ਕੌਂਸਲ ਨੂੰ ਪੇਸ਼ ਕੀਤੀ ਜਾਵੇਗੀ।
[ਸਰਵੇਖਣ]
ਵੈਨਕੂਵਰ ਸਿਟੀ ਆਪਣੀ ਟ੍ਰਾਂਸਜੈਂਡਰ, ਲਿੰਗ ਵਿਵਿਧ ਅਤੇ ਟੂ-ਸਪੀਰਿਟ (TGD2S) ਯੋਜਨਾ ਦਾ ਨਵੀਨੀਕਰਨ ਕਰ ਰਿਹਾ ਹੈ ਜਿਸ ਵਿੱਚ TGD2S ਭਾਈਚਾਰਿਆਂ ਨੂੰ ਸੁਰੱਖਿਅਤ ਅਤੇ ਸ਼ਾਮਲ ਮਹਿਸੂਸ ਕਰਵਾਉਣ 'ਤੇ ਵਧੇਰੇ ਧਿਆਨ ਦਿੱਤਾ ਗਿਆ ਹੈ।
ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ ਕਿ ਸਿਟੀ ਟ੍ਰਾਂਸਜੈਂਡਰ, ਲਿੰਗ ਵਿਵਿਧ ਅਤੇ ਟੂ-ਸਪੀਰਿਟ (ਟੂ-ਸਪੀਰਿਟ) ਲੋਕਾਂ ਲਈ ਵੈਨਕੂਵਰ ਨੂੰ ਵਧੇਰੇ ਸੁਰੱਖਿਅਤ ਅਤੇ ਵਧੇਰੇ ਸਮਾਵੇਸ਼ੀ ਕਿਵੇਂ ਬਣਾ ਸਕਦਾ ਹੈ।

Thank you for your contribution!
Help us reach out to more people in the community
Share this with family and friends