ਨਵੰਬਰ 2025: ਵਿਲੇਜੇਜ਼ ਪਲੈਨਿੰਗ ਪ੍ਰੋਗਰਾਮ – ਪੜਾਅ 2 ਸ਼ਮੂਲੀਅਤ ਦੀ ਸ਼ੁਰੂਆਤ

ਵੈਨਕੂਵਰ ਪਲੈਨ ਕਈ ਖੇਤਰਾਂ ਨੂੰ ਭਵਿੱਖ ਦੇ ਵਿਲੇਜਾਂ ਵਜੋਂ ਪਛਾਣਦਾ ਹੈ - ਉਹ ਖੇਤਰ ਜੋ ਬਹੁਤ ਤਰ੍ਹਾਂ ਦੇ ਰਿਹਾਇਸ਼ੀ ਵਿਕਲਪਾਂ ਦੇ ਨਾਲ ਜੀਵੰਤ ਕੇਂਦਰ ਬਣ ਜਾਣਗੇ ਅਤੇ ਜਿੱਥੇ ਜ਼ਰੂਰੀ ਦੁਕਾਨਾਂ ਅਤੇ ਸੇਵਾਵਾਂ ਕੰਮ ਜਾਂ ਘਰ ਤੋਂ ਥੋੜ੍ਹੀ ਜਿਹੀ ਪੈਦਲ, ਰਾਈਡ, ਜਾਂ ਰੋਲ (ਇਕੱਲੇ ਵਿਅਕਤੀ ਦੇ ਪਹੀਆਂ ਵਾਲੇ ਵਾਹਨ ਚਲਾਉਣ) ਦੇ ਅੰਦਰ ਹੋਣਗੀਆਂ।

ਵਿਲੇਜੇਜ਼ ਪਲੈਨਿੰਗ ਪ੍ਰੋਗਰਾਮ ਹੁਣ ਪੜਾਅ 2: ਉਭਰ ਰਹੇ ਵਿਚਾਰ ਅਤੇ ਦਿਸ਼ਾ-ਨਿਰਦੇਸ਼ ਵਿੱਚ ਹੈ। ਅਸੀਂ ਪੜਾਅ 1 ਵਿੱਚ ਜੋ ਕੁਝ ਸੁਣਿਆ ਹੈ ਉਸ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਵਿਲੇਜਾਂ ਲਈ ਵਿਚਾਰ ਅਤੇ ਡ੍ਰਾਫਟ ਜ਼ਮੀਨ ਦੀ ਵਰਤੋਂ ਦੀਆਂ ਯੋਜਨਾਵਾਂ ਨੂੰ ਸਾਂਝਾ ਕਰ ਰਹੇ ਹਾਂ, ਇਹ ਦਿਖਾਉਂਦੇ ਹੋਏ ਕਿ ਅਪਾਰਟਮੈਂਟ ਇਮਾਰਤਾਂ, ਦੁਕਾਨਾਂ ਅਤੇ ਸੇਵਾਵਾਂ ਵਰਗੀਆਂ ਚੀਜ਼ਾਂ ਕਿੱਥੇ ਜਾ ਸਕਦੀਆਂ ਹਨ।

ਹੁਣ ਤੋਂ ਸ਼ੁੱਕਰਵਾਰ, 12 ਦਸੰਬਰ, 2025 ਦੇ ਵਿਚਕਾਰ, ਤੁਸੀਂ ਵਿਲੇਜਾਂ ਲਈ ਉਭਰ ਰਹੇ ਵਿਚਾਰਾਂ ਅਤੇ ਨਿਰਦੇਸ਼ਾਂ ਬਾਰੇ ਹੋਰ ਜਾਣ ਸਕਦੇ ਹੋ, ਕਿਸੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹੋ ਅਤੇ ਆਪਣੀ ਫੀਡਬੈਕ ਦੇ ਸਕਦੇ ਹੋ।

ਇਸ ਸ਼ਮੂਲੀਅਤ ਰਾਹੀਂ ਇਕੱਠੀ ਕੀਤੀ ਗਈ ਫੀਡਬੈਕ ਨੂੰ ਬਸੰਤ 2026 ਵਿੱਚ ਕੌਂਸਲ ਨੂੰ ਪੇਸ਼ ਕੀਤੀਆਂ ਜਾਣ ਵਾਲੀਆਂ ਸਿਟੀ ਦੁਆਰਾ ਸ਼ੁਰੂ ਕੀਤੀਆਂ ਜ਼ੋਨਿੰਗ ਤਬਦੀਲੀਆਂ ਲਈ ਅੰਤਿਮ ਵਿਲੇਜ ਪਲੈਨ ਅਤੇ ਖੇਤਰ ਸੂਚਿਤ ਕਰਨ ਲਈ ਵਰਤਿਆ ਜਾਵੇਗਾ।

ਸ਼ਾਮਲ ਹੋਣ ਦਾ ਤਰੀਕਾ

  • ਵਰਚੁਅਲ ਓਪਨ ਹਾਊਸ ਪ੍ਰੋਗਰਾਮ ਵਿੱਚ ਸ਼ਾਮਲ ਹੋਵੋ:
  • ਆਪਣੇ ਨੇੜਲੇ ਗੁਆਂਢ ਵਿੱਚ ਓਪਨ ਹਾਊਸ ਪ੍ਰੋਗਰਾਮ ਵਿੱਚ ਵਿਅਕਤੀਗਤ ਤੌਰ 'ਤੇ ਸ਼ਾਮਲ ਹੋਵੋ:

    • ਸ਼ਨੀਵਾਰ, 15 ਨਵੰਬਰ, ਦੁਪਹਿਰ ਤੋਂ 3 ਵਜੇ ਤੱਕ - ਜਿਮਨੇਜ਼ੀਅਮ, ਲੌਰਾ ਸੇਕੋਰਡ ਐਲੀਮੈਂਟਰੀ (2500 ਲੇਕਵੁੱਡ ਡ੍ਰਾਈਵ)

    • ਐਤਵਾਰ, 23 ਨਵੰਬਰ, ਦੁਪਹਿਰ ਤੋਂ 3 ਵਜੇ – ਗ੍ਰੈਂਡ ਹਾਲ, ਕਿਲਾਰਨੀ ਸੀਨੀਅਰਜ਼ ਸੈਂਟਰ (6260 ਕਿਲਾਰਨੀ ਸਟ੍ਰੀਟ)

    • ਸ਼ਨੀਵਾਰ, 29 ਨਵੰਬਰ, ਦੁਪਹਿਰ ਬਾਅਦ 1 ਤੋਂ 4 ਵਜੇ – ਕਮਰੇ 320 ਅਤੇ 328, ਹਿਲਕ੍ਰੈਸਟ ਕਮਿਉਨਿਟੀ ਸੈਂਟਰ (4575 ਕਲੈਂਸੀ ਲੋਰੈਂਜਰ ਵੇ)

    • ਐਤਵਾਰ, 30 ਨਵੰਬਰ, ਦੁਪਹਿਰ ਤੋਂ 3 ਵਜੇ – ਆਡੀਟੋਰੀਅਮ, ਮਾਰਪੋਲ-ਓਕਰਿਜ ਕਮਿਉਨਿਟੀ ਸੈਂਟਰ (990 W 59th ਐਵੇਨਿਊ)

    • ਐਤਵਾਰ, 7 ਦਸੰਬਰ, ਦੁਪਹਿਰ ਤੋਂ 3 ਵਜੇ – ਕਮਰਾ 208, ਡਨਬਾਰ ਕਮਿਉਨਿਟੀ ਸੈਂਟਰ (4747 ਡਨਬਾਰ ਸਟ੍ਰੀਟ)

ਅੱਪਡੇਟਾਂ ਲਈ ਇਸ ਵੈੱਬਸਾਈਟ 'ਤੇ ਜਾਣਾ ਜਾਰੀ ਰੱਖੋ, ਜਾਂ ਪ੍ਰੋਗਰਾਮ ਬਾਰੇ ਸੂਚਨਾਵਾਂ ਅਤੇ ਪ੍ਰੋਜੈਕਟ ਬਾਰੇ ਅੱਪਡੇਟ ਪ੍ਰਾਪਤ ਕਰਨ ਲਈ ਸਾਡੀ ਈਮੇਲ ਸੂਚੀ ਵਿੱਚ ਸਾਈਨਅੱਪ ਕਰੋ। ਜੇ ਤੁਹਾਡੇ ਕੋਲ ਵਿਲੇਜਾਂ ਲਈ ਉਭਰ ਰਹੇ ਵਿਚਾਰਾਂ ਅਤੇ ਡ੍ਰਾਫਟ ਜ਼ਮੀਨ ਦੀ ਵਰਤੋਂ ਦੀਆਂ ਯੋਜਨਾਵਾਂ ਜਾਂ ਕਿਸੇ ਆਉਣ ਵਾਲੇ ਪ੍ਰੋਗਰਾਮ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ villages@vancouver.ca 'ਤੇ ਈਮੇਲ ਕਰੋ।

Share ਨਵੰਬਰ 2025: ਵਿਲੇਜੇਜ਼ ਪਲੈਨਿੰਗ ਪ੍ਰੋਗਰਾਮ – ਪੜਾਅ 2 ਸ਼ਮੂਲੀਅਤ ਦੀ ਸ਼ੁਰੂਆਤ on Facebook Share ਨਵੰਬਰ 2025: ਵਿਲੇਜੇਜ਼ ਪਲੈਨਿੰਗ ਪ੍ਰੋਗਰਾਮ – ਪੜਾਅ 2 ਸ਼ਮੂਲੀਅਤ ਦੀ ਸ਼ੁਰੂਆਤ on Twitter Share ਨਵੰਬਰ 2025: ਵਿਲੇਜੇਜ਼ ਪਲੈਨਿੰਗ ਪ੍ਰੋਗਰਾਮ – ਪੜਾਅ 2 ਸ਼ਮੂਲੀਅਤ ਦੀ ਸ਼ੁਰੂਆਤ on Linkedin Email ਨਵੰਬਰ 2025: ਵਿਲੇਜੇਜ਼ ਪਲੈਨਿੰਗ ਪ੍ਰੋਗਰਾਮ – ਪੜਾਅ 2 ਸ਼ਮੂਲੀਅਤ ਦੀ ਸ਼ੁਰੂਆਤ link
#<Object:0x00007eff9c548038>